
ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਘੱਲ ਖੁਰਦ ਅਧੀਨ ਆਉਂਦੇ ਮਚਾਕੀ ਮੱਲ ਸਿੰਘ ਵਿਖੇ ਇਕ ਔਰਤ ਦੇ ਮੁੱਤਲਕਾ ਕਾਗਜ਼ ਪੱਤਰ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਘੱਲ ਖੁਰਦ ਪੁਲਿਸ ਨੇ ਇਕ ਔਰਤ ਸਮੇਤ ਇਕ ਵਿਅਕਤੀ ਖ਼ਿਲਾਫ਼ 303 (2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪਾਲ ਕੌਰ ਪਤਨੀ ਸਵ: ਪਿਆਰਾ ਸਿੰਘ ਵਾਸੀ ਮਚਾਕੀ ਮੱਲ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮੁੱਦਕੀ ਅਤੇ ਚਰਨਜੀਤ ਕੌਰ ਪਤਨੀ ਜੰਗੀਰ ਸਿੰਘ ਵਾਸੀ ਮੁੱਦਕੀ ਨੇ ਮੁੱਤਲਕਾ ਕਾਗਜ਼ ਪੱਤਰ ਚੋਰੀ ਕੀਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



