Punjab

ਮੁੱਖ ਮੰਤਰੀ ਪੰਜਾਬ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ ਰਾਜਪਾਲ

ਰਾਹਤ ਪੈਕਜ ਬਾਰੇ ਕਿਹਾ- ਇਹ ਤਾਂ ਹਾਲੇ ਟੋਕਨ ਪੈਕਜ ਆਉਣਾ ਬਾਕੀ

ਐਸਏਐਸ ਨਗਰ, 10 ਸਤੰਬਰ : ਮਾਨਯੋਗ ਰਾਜਪਾਲ ਪੰਜਾਬ ਲਾਲ ਚੰਦ ਕਟਾਰੀਆ ਅੱਜ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ। ਸੀਐਮ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਨਯੋਗ ਰਾਜਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤਾ ਗਿਆ 1600 ਕਰੋੜ ਦਾ ਰਾਹਤ ਪੈਕਜ ਸਿਰਫ ਇੱਕ ਟੋਕਨ ਹੈ। ਉਹਨਾਂ ਕਿਹਾ ਕਿ 100 ਪ੍ਰਤੀਸ਼ਤ ਪੈਕਜ ਆਉਣਾ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਉਹਨਾਂ ਕਿਹਾ ਕਿ ਹਿਮਾਚਲ ਨਾਲੋਂ ਪੰਜਾਬ ਜਿਆਦਾ ਹੜ੍ਹ ਪ੍ਰਭਾਵਿਤ ਇਲਾਕਾ ਹੈ ਅਤੇ ਇਸ ਦੀ ਹਰ ਹਾਲ ਵਿੱਚ ਮਦਦ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪਾਣੀ ਦਾ ਲੈਵਲ ਥੱਲੇ ਆਉਣ ‘ਤੇ ਪੂਰੀ ਅਸੈਸਮੈਂਟ ਲਗਾ ਕੇ ਕਿ ਕਿਸਾਨਾਂ ਦਾ ਪਸ਼ੂਆਂ ਦਾ ਅਤੇ ਜ਼ਮੀਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਮੁਤਾਬਕ ਹੋਰ ਪੈਕਜ ਦਿੱਤਾ ਜਾਵੇਗਾ। ਮਾਣਯੋਗ ਰਾਜਪਾਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਨਡੀਆਰ ਐਫ ਟੀਮਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਇਸ ਦਾ ਪੱਕੇ ਤੌਰ ‘ਤੇ ਹੱਲ ਲੱਭਣ ਅਤੇ ਜੋ ਵੀ ਮਦਦ ਉਹਨਾਂ ਨੂੰ ਚਾਹੀਦੀ ਹੈ ਉਹ ਦੇਣ ਲਈ ਤਿਆਰ ਹਨ। ਦੱਸਣ ਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ੁੱਕਰਵਾਰ ਤੋਂ ਹੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਅਤੇ ਡਾਕਟਰਾਂ ਦੀ ਟੀਮ ਮੁਤਾਬਿਕ ਹੁਣ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੈ ਅਤੇ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋਣ ਦੀ ਵੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button