
ਬਹਿਰਾਮਪੁਰ ਬੇਟ, 17 ਅਗਸਤ : 18 ਅਗਸਤ ਦਿਨ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੀ ਵਾਰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇਲਾਕਾਂ ਬੇਟ ਦੇ ਪਿੰਡਾਂ ਦੇ ਲੋਕਾਂ ਦੇ ਰੂਬਰੂ ਹੋਣ ਲਈ ਪਿੰਡ ਸਲਾਹਪੁਰ ਨੇੜੇ ਏਕਮ ਪੈਲੇਸ ਵਿਚ ਪਹੁੰਚ ਰਹੇ ਹਨ ਜਿਸ ਦੀਆਂ ਤਿਆਰੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਆਪ ਦੇ ਆਗੂ ਪੱਬਾਂ ਭਾਰ ਹੋਏ ਪਏ ਹਨ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਵੱਲੋ ਬੇਲਾ- ਬਹਿਰਾਮਪੁਰ ਬੇਟ ਸੜਕ ਤੇ ਪਿੰਡ ਸਲਾਹਪੁਰ ਨੇੜੇ ਏਕਮ ਪਲੈਸ ਵਿਖੇ ਸਾਰੇ ਵਿਭਾਗਾਂ ਦੇ ਅਫਸਰ ਸਾਹਿਬਾਨ ਨਾਲ ਮੀਟਿੰਗ ਕੀਤੀ। ਪ੍ਰਬੰਧਾਂ ਮੁਆਇਨਾ ਕੀਤਾ। ਇਸ ਮੌਕੇ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ,ਤਹਿਸੀਲਦਾਰ ਰਮਨ ਕੁਮਾਰ, ਸ੍ਰੀ ਚਮਕੌਰ ਸਾਹਿਬ, ਤੇ ਹੋਰ ਵੱਖ ਵੱਖ ਅਫਸਰ ਸਾਹਿਬਾਨ ਨਾਲ ਮੀਟਿੰਗ ਕੀਤੀ। ਚੇਅਰਮੈਨ ਸਹੇੜੀ ਨੇ ਪਾਰਕਿੰਗ ਵਾਲੀ ਥਾਂ ਦਾ ਲਿਆ ਜਾਇਜ਼ਾ : ਆਪ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕਿੰਦਰ ਸਿੰਘ ਸਹੇੜੀ ਤੇ ਐੱਨਪੀ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਨੇ ਐਤਵਾਰ ਨੂੰ ਏਕਮ ਪੈਲੇਸ ਵਿਚ ਪਹੁੰਚ ਕੇ ਗੱਡੀਆਂ ਪਾਰਕ ਕਰਨ ਲਈ ਬਣਾਈ ਸਰਕਾਰੀ ਮਿਡਲ ਸਕੂਲ ਸਲਾਹਪੁਰ ਤੇ ਖੋਖਰਾਂ ਦੇ ਖੇਡ ਗਰਾਊਂਡ ’ਚ ਗੱਡੀਆਂ ਦੀ ਪਾਰਕਿੰਗ ਲਈ ਬਣਾਈ ਥਾਂ ਦਾ ਜਾਇਜ਼ਾ ਲਿਆ। ਇਸ ਮੌਕੇ ਚੇਅਰਮੈਨ ਸਹੇੜੀ ਤੇ ਰਾਣਾ ਨੇ ਕਿਹਾਕਿ ਮੁੱਖ ਮੰਤਰੀ ਭਗਵੰਤ ਮਾਨ ਇਲਾਕੇ ਵਿਚ ਲੋਕਾਂ ਦੇ ਰੂਬਰੂ ਹੋਣ ਲਈ ਪਹਿਲੀ ਵਾਰ ਆ ਰਹੇ ਹਨ ਪਿੰਡਾਂ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਕਾਰਜਕਾਲ ’ਚ ਉਹ ਵਿਕਾਸ ਕਾਰਜ ਕੀਤੇ ਹਨ, ਜੋ ਪਿੱਛਲੇ 75 ਸਾਲਾ ਵਿਚ ਨਹੀ ਸੀ ਹੋਏ। ਇਸ ਮੌਕੇ ਸਤਵਿੰਦਰ ਸਿੰਘ ਬਿੱਲਾ, ਕੇਵਲ ਜੋਸ਼ੀ ਮੜੋਲੀ ਕਲਾ, ਮਾ. ਕਮਲ ਸਿੰਘ ਗੋਪਾਲਪੁਰ, ਲਵਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਸੁਲੱਖਣ ਖੋਖਰ, ਜੋਧ ਸਿੰਘ, ਮੇਟ ਤੇਜਿੰਦਰ ਸਿੰਘ ਸਲਾਹਪੁਰ ਆਦਿ ਹਾਜ਼ਰ ਸਨ।



