Punjab

ਮੁਹਾਲੀ ‘ਚ ਦਰਦਨਾਕ ਹਾਦਸਾ, ਬਾਰਸ਼ ਦੇ ਪਾਣੀ ‘ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

ਐੱਸ ਏ ਐੱਸ ਨਗਰ, 3 ਜੁਲਾਈ : ਥਾਣਾ ਬਲੌਂਗੀ ਦੇ ਅਧੀਨ ਆਉਣ ਵਾਲੇ ਸੈਕਟਰ-119 ‘ਚ ਬੁੱਧਵਾਰ ਸ਼ਾਮ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ। ਹਾਦਸੇ ‘ਚ ਬਾਰਸ਼ ਦਾ ਪਾਣੀ ਇਕ ਖ਼ਾਲੀ ਪਲਾਟ ਵਿੱਚ ਇਕੱਠਾ ਹੋ ਗਿਆ ਸੀ ਅਤੇ ਉਸ ਪਾਣੀ ‘ਚ ਨ੍ਹਾਉਣ ਲਈ ਉੱਤਰੇ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 11 ਸਾਲਾ ਆਰਿਆਨ ਅਤੇ 8 ਸਾਲਾ ਰਾਧੇ ਨਾਮ ਦੀ ਕੁੜੀ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਬੱਚੇ ਪਿੰਡ ਵਿਚ ਇਕੱਠੇ ਹੋਏ ਬਾਰਸ਼ ਦੇ ਪਾਣੀ ‘ਚ ਖੇਡਣ ਲਈ ਗਏ ਸਨ। ਖੇਡਦਿਆਂ-ਖੇਡਦਿਆਂ ਦੋਵੇਂ ਗਹਿਰੇ ਪਾਣੀ ਵਿੱਚ ਚਲੇ ਗਏ ਅਤੇ ਡੁੱਬ ਗਏ। ਜਦੋਂ ਇਲਾਕੇ ਦੇ ਲੋਕਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਦੋਵੇਂ ਬੱਚਿਆਂ ਨੂੰ ਤੁਰੰਤ ਮੋਹਾਲੀ ਦੇ ਫ਼ੇਜ਼-6 ਸਥਿਤ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਆਰਿਆਨ ਨੂੰ ਹਸਪਤਾਲ ਲਿਆਉਣ ਸਮੇਂ ਹੀ ਉਸ ਦੀ ਮੌਤ ਹੋ ਚੁੱਕੀ ਸੀ (ਬ੍ਰੌਟ ਡੈੱਡ), ਜਦਕਿ ਕੁੜੀ ਦੀ ਵੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਬਲੌਂਗੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਵੇਂ ਬੱਚਿਆਂ ਦੇ ਮ੍ਰਿਤਕਾਂ ਸਰੀਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਐਸੇ ਖ਼ਤਰਨਾਕ ਥਾਵਾਂ ‘ਤੇ ਨਾ ਜਾਣ ਦੇਣ ਜਿੱਥੇ ਬਾਰਸ਼ ਦਾ ਪਾਣੀ ਇਕੱਠਾ ਹੋ ਜਾਂਦਾ ਹੈ, ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button