Punjab

ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਸਿਵਲ ਸਰਜਨ ਫਿਰੋਜ਼ਪੁਰ ਨਾਲ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ

ਜਸਵਿੰਦਰ ਸਿੰਘ ਸੰਧੂ,ਬਾਲ ਕਿਸ਼ਨ
ਫਿਰੋਜ਼ਪੁਰ, 26 ਮਾਰਚ-ਅੱਜ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਸਿਵਲ ਸਰਜਨ ਫਿਰੋਜ਼ਪੁਰ ਨਾਲ ਜਸਵਿੰਦਰ ਸਿੰਘ ਕੌੜਾ ਅਤੇ ਸੰਦੀਪ ਸਿੰਘ ਐਕਸਲੇ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਨਰਿੰਦਰ ਸ਼ਰਮਾ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸਿਵਿਲ ਸਰਜਨ ਫਿਰੋਜ਼ਪੁਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਕਾਫੀ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ। ਪਰ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਇਹਨਾਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਦੇ ਸੰਬੰਧ ਵਿੱਚ ਸਿਵਲ ਸਰਜਨ ਫਿਰੋਜ਼ਪੁਰ ਨੂੰ ਧਰਨੇ ਦਾ ਨੋਟਿਸ ਦਿੱਤਾ ਗਿਆ, ਜਿਸ ਦੇ ਦਬਾਅ ਸਦਕਾ ਸਰਜਨ ਫਿਰੋਜਪੁਰ ਵੱਲੋਂ ਜਥੇਬੰਧੀਆਂ ਨੂੰ ਬੁਲਾ ਕੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਜਿਵੇਂ ਕਿ ਐਨ ਆਰ ਐਚਐਮ ਦੀਆਂ ਤਨਖਾਵਾਂ ਸਮੇਂ ਸਿਰ ਦਿੱਤੀਆਂ ਜਾਣ ਅਤੇ ਉਨਾਂ ਦਾ ਇਨਸੈਂਟਿਵ   ਵੀ ਸਮੇਂ ਸਿਰ ਦਿੱਤ ਜਾਵੇ ਸਿਵਿਲ ਹੋਸਪਿਟਲ ਫਿਰੋਜ਼ਪੁਰ ਵਿਖੇ ਮਰੀਜ਼ਾਂ ਲਈ ਬਾਥਰੂਮ ਪਾਣੀ ਅਤੇ ਸਾਈਕਲ ਸਟੈਂਡ ਦਾ ਪ੍ਰਬੰਧ ਕੀਤਾ ਜਾਵੇ ਜਿਲੇ ਵਿੱਚ ਔਰਤਾਂ ਦੀ ਮਾਹਰ ਡਾਕਟਰ ਅਤੇ ਸਟਾਫ ਨਰਸ ਕਲਾਸ ਫੋਰ ਦੀ ਘਾਟ ਨੂੰ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇ ਸਿਹਤ ਵਿਭਾਗ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੇ ਮੈਡੀਕਲ ਰੀਵਰਸਮੈਂਟ ਦੇ ਬਿੱਲ ਬਿਨਾਂ ਓਬਜੈਕਸ਼ਨ ਤੋਂ ਜਲਦੀ ਤੋਂ ਜਲਦੀ ਕਲੀਅਰ ਕੀਤੇ ਜਾਣ ਸੰਦੀਪ ਸਿੰਘ ਐਕਸਰੇ ਪ੍ਰਧਾਨ ਪੰਜਾਬ ਦੇ ਰੁਕੀਆਂ ਇੰਕਰੀਮੈਂਟ ਚਾਲੂ ਕੀਤੀਆਂ ਜਾਂ ਆਦੀ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਨਾਲ ਵਿਸਤਾਰ ਪੂਰਕ ਮੀਟਿੰਗ ਕੀਤੀ ਗਈ। ਜਿਸ ਦੇ ਸਬੰਧ ਵਿੱਚ ਸਿਵਿਲ ਸਰਜਨ ਫਿਰੋਜ਼ਪੁਰ ਵਿਸ਼ਵਾਸ ਦਵਾਇਆ ਕਿ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਜਥੇਬੰਦੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਜੇਕਰ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਜਥੇਬੰਦੀ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਅਤੇ ਜਲਦੀ ਤੋਂ ਜਲਦੀ ਪ੍ਰੋਸੀਡਿੰਗ ਜਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਿਵਲ ਸਰਜਨ  ਦਫਤਰ ਦਾ ਘਰਾਓ ਕੀਤਾ ਜਾਵੇਗਾ ਇਸ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਪ੍ਰਸ਼ਾਦ ਪੰਜਾਬ ਸਾ ਬੋਡੀਨੇਟ ਫੈਡਰੇਸ਼ਨ ਦੇ ਜ਼ਿਲ੍ਾ ਪ੍ਰਧਾਨ  ਕੌਰ ਜੀਤ ਸਿੰਘ ਜੀ ਨਰਿੰਦਰ ਸਿੰਘ ਪ੍ਰੀਤ ਮੁਖੀਜਾ ਰਮੇਸ਼ ਕੁਮਾਰ ਸਤਨਾਮ ਸਿੰਘ ਮਨਜੀਤ ਸਿੰਘ ਮਨਜੀਤ ਸਿੰਘ ਗੁਰੂ ਹਰਸਾਏ ਪਲਵਿੰਦਰ ਸਿੰਘ ਗੁਰਬਿੰਦਰ ਸਿੰਘ ਵਿਕਰਮਜੀਤ ਸਿੰਘ ਐਕਸਰੇ ਗੁਰਮੇਲ ਸਿੰਘ ਅਜੀਤ ਗਿੱਲ ਸੰਤੋਸ਼ ਕੁਮਾਰੀ ਰਜਵੰਤ ਕੌਰ ਡਲਫੀਨਾ ਪਰਮਜੀਤ ਕੌਰ ਆਦੀ ਇਸ ਮੀਟਿੰਗ ਵਿੱਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button