Punjab

ਮੀਤ ਹੇਅਰ ਅੱਜ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ

ਬਰਨਾਲਾ, 9 ਜਨਵਰੀ : ਬਰਨਾਲਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ਜਿਲ੍ਹੇ ’ਚ ਵੱਖ ਵੱਖ ਥਾਵਾਂ ’ਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ 9 ਜਨਵਰੀ ਨੂੰ ਸਕੂਲ ਆਫ਼ ਐਮੀਨੇਸ਼ ਬਰਨਾਲਾ ਦਾ ਨੀਂਹ ਪੱਥਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 10:00 ਵਜੇ ਨੀਂਹ ਪੱਥਰ ਰੱਖਣਗੇ। ਗੰਦੇ ਪਾਣੀ ਦੇ ਨਿਕਾਸ ਦਾ ਨੀਂਹ ਪੱਥਰ ਐਸਟੀਪੀ ਹੰਡਿਆਇਆ ਵਿਖੇ ਸਵੇਰੇ 11:00 ਵਜੇ ਰੱਖਿਆ ਜਾਵੇਗਾ। ਦੁਪਹਿਰ 1:30 ਵਜੇ ਪਿੰਡ ਕਰਮਗੜ੍ਹ ਵਿਖੇ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਦੁਪਹਿਰ 3:00 ਵਜੇ ਦਫ਼ਤਰ ਨਗਰ ਕੌਂਸਲ ਬਰਨਾਲਾ ਵਿਖੇ ਪੀਐਮਏਵਾਈ ਤਹਿਤ ਸੈਕਸ਼ਨ ਪੱਤਰ ਵੰਡੇ ਜਾਣਗੇ।

Related Articles

Leave a Reply

Your email address will not be published. Required fields are marked *

Back to top button