Punjab

ਮੀਟਰ ਕੁਨੈਕਸ਼ਨ ਕੱਟਣ ਨੂੰ ਲੈ ਕੇ ਵਿਅਕਤੀ ਨੇ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ, ਮਾਮਲਾ ਦਰਜ

ਫ਼ਿਰੋਜ਼ਪੁਰ, 3 ਮਾਰਚ (ਜਸਵਿੰਦਰ ਸਿੰਘ ਸੰਧੂ)– ਲੱਖੋ ਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਕਰੀ ਕਲਾਂ ਵਿਖੇ ਮੀਟਰ ਕੁਨੈਸ਼ਕਨ ਕੱਟਣ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਵਿਅਕਤੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਇਕ ਵਿਅਕਤੀ ਖਿਲਾਫ 132, 221, 351 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੀਤ ਸਿੰਘ ਪੁੱਤਰ ਦੇਸ ਰਾਜ ਵਾਸੀ ਦਿਲਾ ਰਾਮ ਹਾਲ ਲੱਖੋਕੇ ਬਹਿਰਾਮ ਨੇ ਦੱਸਿਆ ਕਿ ਮਿਤੀ 19 ਫਰਵਰੀ 2025 ਨੂੰ ਕਰੀਬ 11.10 ਵਜੇ ਉਹ ਸਮੇਤ ਫੀਲਡ ਕਰਮਚਾਰੀਆਂ ਦੇ ਮੀਟਰ ਖਾਤਾ ਨੰਬਰ ਐੱਮ2 ਆਰ ਰਕਮ 109722 ਰੁਪਏ ਦਾ ਭੁਗਤਾਨ ਨਾ ਕਰਨ ਤੇ ਮੀਟਰ ਕੁਨੈਕਸ਼ਨ ਕੱਟਣ ਲਈ ਕਰੀਂ ਕਲਾਂ ਪੁੱਜਾ, ਜਿਥੇ ਉਸ ਵੱਲੋਂ ਉਕਤ ਮੀਟਰ ਦਾ ਕੁਨੈਕਸ਼ਨ ਕੱਟ ਦਿੱਤਾ ਤਾਂ ਸ਼ਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਰੀ ਕਲਾਂਉਕਤ ਆਪਣੇ ਘਰੋਂ ਬਾਹਰ ਨਿਕਲਿਆ ਤੇ ਮੀਟਰ ਕੁਨੈਕਸ਼ਨ ਕੱਟਣ ’ਤੇ ਉਸ ਨਾਲ ਬਹਿਸਣ ਲੱਗ ਪਿਆ ਤੇ ਉਸ ਦੇ ਗਲ ਪੈ ਗਿਆ ਤੇ ਧੱਕਾ ਮੁੱਕੀ ਕੀਤੀ ਤੇ ਉਸ ਨੂੰ ਗਾਲੀ ਗਲੋਚ ਕੀਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਪਾਸੋਂ ਮੀਟਰ ਖੋਹਣ ਦੀ ਕੋਸਿਸ਼ ਕੀਤੀਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਮਿੰਦਰ ਸਿੰਘ ਨੇ ਬਾਅਦ ਵਿਚ ਆਪਣੇ ਮੋਬਾਇਲ ਫੋਨ ਦੁਆਰਾ ਉਸ ਨਾਲ ਸੰਪਰਕ ਕਰਕੇ ਦੁਬਾਰਾ ਉਸ ਨੂੰ ਗਾਲੀ ਗਲੋਚ ਕੀਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button