Punjab

ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਮੋਗਾ ‘ਚ ਘਰਾਂ ਅੰਦਰ ਦਾਖਲ ਹੋਇਆ ਗੰਦਾ ਪਾਣੀ, ਗੁੱਸੇ ‘ਚ ਆਏ ਲੋਕਾਂ ਨੇ ਲਾਇਆ ਧਰਨਾ

ਮੋਗਾ, 23 ਜੁਲਾਈ : ਮੋਗਾ ਸ਼ਹਿਰ ‘ਚ ਮੌਨਸੂਨ ਦੇ ਪਹਿਲੇ ਮੀਂਹ ਨੇ ਨਗਰ ਨਿਗਮ ਦੀ ਨਿਕਾਸੀ ਪ੍ਰਣਾਲੀ ਦੀ ਨਾਕਾਮੀ ਨੂੰ ਇਕ ਵਾਰੀ ਫਿਰ ਸਾਫ਼ ਕਰ ਦਿੱਤਾ। ਮੰਗਲਵਾਰ ਨੂੰ ਸਵੇਰ ਤੋਂ ਤਿੰਨ ਘੰਟਿਆਂ ਤਕ ਮੀਂਹ ਨੇ ਵਾਰਡ ਨੰਬਰ 16, ਹਰਗੋਵਿੰਦ ਨਗਰ ਅਤੇ ਟਰੇਨ ਲਾਈਨ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਖਰਾਬ ਕਰ ਦਿੱਤੀ। ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਓਵਰਫ਼ਲੋਅ ਹੋ ਗਏ ਤੇ ਗੰਦਾ ਪਾਣੀ ਸਿੱਧਾ ਲੋਕਾਂ ਦੇ ਘਰਾਂ ‘ਚ ਦਾਖਲ ਹੋ ਗਿਆ। ਪਰੇਸ਼ਾਨ ਹੋਏ ਇਲਾਕਾ ਨਿਵਾਸੀਆਂ ਨੇ ਬੋਹਨਾ ਚੌਕ ਵਿਖੇ ਮੋਗਾ-ਕੋਟਕਪੂਰਾ ਹਾਈਵੇ ਰੋਡ ‘ਤੇ ਰੋਸ ਵਜੋਂ ਟ੍ਰੈਫਿਕ ਜਾਮ ਕਰ ਦਿੱਤਾ। ਲੋਕਾਂ ਨੇ ਨਗਰ ਨਿਗਮ ਅਤੇ ਸ਼ਹਿਰੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਹ ਹਾਲਤ ਨਗਰ ਨਿਗਮ ਦੀ ਲਾਪਰਵਾਹੀ ਦਾ ਨਤੀਜਾ ਹੈ।

Related Articles

Leave a Reply

Your email address will not be published. Required fields are marked *

Back to top button