Punjab

ਮੀਂਹ ਕਾਰਨ ਕਾਰ ਦਰੱਖਤ ’ਚ ਵੱਜੀ, ਪਤੀ-ਪਤਨੀ ਜ਼ਖ਼ਮੀ

ਜੰਡਿਆਲਾ ਮੰਜਕੀ, 26 ਅਗਸਤ : ਸੋਮਵਾਰ ਨੂੰ ਨੂਰਮਹਿਲ ਰੋਡ ’ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਰਸਤਾ ਦਿਖਾਈ ਨਾ ਦੇਣ ਕਾਰਨ ਕਾਰ ਸੜਕ ਕੰਢੇ ਦਰੱਖਤ ’ਚ ਜਾ ਵੱਜੀ। ਇਸ ਹਾਦਸੇ ਦੌਰਾਨ ਕਾਰ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ ਤੇ ਕਾਰ ਵੀ ਕਾਫੀ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਪਹਿਲਾਂ ਸੀਐੱਚਸੀ ਜੰਡਿਆਲਾ ਲਿਆਂਦਾ ਗਿਆ ਤੇ ਉਥੋਂ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਸੁਖਚਰਨ ਸਿੰਘ ਵਾਸੀ ਫਤਿਹਪੁਰ ਤੇ ਉਸ ਦੀ ਪਤਨੀ ਅਨੀਤਾ ਰਾਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਚਰਨ ਸਿੰਘ ਆਪਣੀ ਪਤਨੀ ਅਨੀਤਾ ਰਾਣੀ ਨਾਲ ਨੂਰਮਹਿਲ ਤੋਂ ਜੰਡਿਆਲਾ ਮੰਜਕੀ ਵੱਲ ਜਾ ਰਿਹਾ ਸੀ। ਅਚਾਨਕ ਭਾਰੀ ਮੀਂਹ ਕਾਰਨ ਰਸਤਾ ਨਾ ਦਿਖਾਈ ਦੇਣ ਕਾਰਨ ਉਨ੍ਹਾਂ ਦੀ ਆਈ-20 ਕਾਰ ਦਰੱਖਤ ਨਾਲ ਜਾ ਟਕਰਾਈ। ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸੁਖਚਰਨ ਸਿੰਘ ਤੇ ਅਨੀਤਾ ਰਾਣੀ ਦੇ ਕਾਫੀ ਸੱਟਾਂ ਲੱਗੀਆਂ। ਪੁਲਿਸ ਚੌਕੀ ਇੰਚਾਰਜ ਗੁਲਜਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਨੂੰ ਸਿਵਲ ਹਸਪਤਾਲ ਜੰਡਿਆਲਾ ਪਹੁੰਚਾਇਆ, ਜਿੱਥੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਸੁਖਚਰਨ ਸਿੰਘ ਥਾਣਾ ਨੂਰਮਹਿਲ ’ਚ ਤਾਇਨਾਤ ਹੈ।

Related Articles

Leave a Reply

Your email address will not be published. Required fields are marked *

Back to top button