
ਪੱਟੀ, , 6 ਅਗਸਤ : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਬੁਰਜ ਨੱਥੂਕੇ ਵਿਖੇ ਲੰਘੀ ਰਾਤ ਮਾਮੂਲੀ ਤਕਰਾਰ ਨੂੰ ਲੈਕੇ ਸਾਬਕਾ ਫੌਜੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਗਰੇਜ਼ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੁਰਜ਼ ਨੱਥੂਕੇ ਜਿਸਦੀ ਮਾਲਕੀ ਦੁਕਾਨ ਵਿੱਚ ਸ਼ਮਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੁਰਜ਼ ਨੱਥੂਕੇ ਆਪਣੀ ਖੇਤੀ ਸਟੋਰ ਦੀ ਦੁਕਾਨ ਕਰਦਾ ਹੈ ਅਤੇ ਪਿਛਲੀ ਦਿਨੀਂ ਦੁਕਾਨ ਦੇ ਕਿਰਾਏ ਨੂੰ ਲੈ ਕੇ ਇਹਨਾਂ ਦੋਵਾਂ ਵਿੱਚ ਆਪਸੀ ਤਕਰਾਰ ਹੋ ਗਈ। ਮੰਗਲਵਾਰ ਨੂੰ ਦੇਰ ਸ਼ਾਮ ਅੰਗਰੇਜ਼ ਸਿੰਘ ਆਪਣੇ ਮੋਟਰਸਾਈਕਲ ਸਵਾਰ ਹੋ ਕੇ ਰਾਤ ਦੀ ਆਪਣੀ ਪ੍ਰਾਈਵੇਟ ਸਕੂਲ ਚੌਂਕੀਦਾਰ ਦੀ ਡਿਊਟੀ ਜਾ ਰਿਹਾ ਸੀ। ਸ਼ਮਸ਼ੇਰ ਸਿੰਘ ਨੇ ਆਪਣੇ ਸਾਥੀਆਂ ਨਾਲ ਉਸ ਨੂੰ ਮਾਈ ਕਾ ਟਿੱਬਾ ਗੁਰਦੁਆਰਾ ਨਜ਼ਦੀਕ ਵਿਖੇ ਰੋਕ ਕੇ ਦਾਤਰ ਨਾਲ ਵਾਰ ਕੀਤੇ ਅਤੇ ਫਰਾਰ ਹੋ ਗਏ, ਜਿਸ ਦੌਰਾਨ ਅੰਗਰੇਜ਼ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ । ਪਰਿਵਾਰਕ ਮੈਂਬਰਾਂ ਵੱਲੋਂ ਜ਼ਖਮੀ ਹਾਲਤ ਵਿਚ ਅੰਗਰੇਜ ਸਿੰਘ ਨੂੰ ਤਰਨ ਤਾਰਨ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ । ਇਸ ਮੌਕੇ ਥਾਣਾ ਸਰਹਾਲੀ ਦੀ ਪੁਲਿਸ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਦਰਖਾਸਤ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



