Punjab

ਮਾਨ ਸਰਕਾਰ ਦੇ ਜੀਵਨਜੋਤ 2.0 ਨੇ ਇੱਕ ਹਫ਼ਤੇ ‘ਚ 168 ਬਾਲ ਭਿਖਾਰੀਆਂ ਨੂੰ ਬਚਾਇਆ : ਡਾ. ਬਲਜੀਤ ਕੌਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 25 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ‘ਪ੍ਰੋਜੈਕਟ ਜੀਵਨਜੋਤ 2.0’ ਨੇ ਸਿਰਫ਼ ਇੱਕ ਹਫ਼ਤੇ ਵਿੱਚ ਸੂਬੇ ਭਰ ਦੀਆਂ ਸੜਕਾਂ ਅਤੇ ਗਲੀਆਂ ਤੋਂ 168 ਬਾਲ ਭਿਖਾਰੀਆਂ ਨੂੰ ਸਫਲਤਾਪੂਰਵਕ ਬਚਾਇਆ ਹੈ। ਇਹ ਜਾਣਕਾਰੀ ਅੱਜ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ, ਜੋ ਕਿ ਪਹਿਲਾਂ 9 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਹੁਣ ‘ਜੀਵਨਜੋਤ 2.0’ ਦੇ ਰੂਪ ਵਿੱਚ ਅੱਪਗ੍ਰੇਡ ਤੇ ਤੇਜ਼ ਰਫਤਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਹ ਨਾ ਸਿਰਫ਼ ਰੈਸਕਿਊ ਕਾਰਵਾਈਆਂ, ਸਗੋਂ ਵਿਗਿਆਨਕ ਪਛਾਣ, ਡੀ.ਐਨ.ਏ ਟੈਸਟਿੰਗ, ਪੁਨਰਵਾਸ ਅਤੇ ਮੁੱਖ ਧਾਰਾ ਵਿੱਚ ਬੱਚਿਆਂ ਦੇ ਏਕੀਕਰਨ ਉੱਤੇ ਕੇਂਦਰਿਤ ਹੈ।

Related Articles

Leave a Reply

Your email address will not be published. Required fields are marked *

Back to top button