Punjab

ਮਾਨਸਿਕ ਪਰੇਸ਼ਾਨ ਨੌਜਵਾਨ ਨੇ ਸ਼੍ਰੀ ਦੁਰਗਿਆਣਾ ਤੀਰਥ ਦੇ ਸਰੋਵਰ ‘ਚ ਮਾਰੀ ਛਾਲ

ਅੰਮ੍ਰਿਤਸਰ, 3 ਅਪਰੈਲ-ਅੰਮ੍ਰਿਤਸਰ ਦੇ ਇਤਿਹਾਸਕ ਤੀਰਥ ਸਥਾਨ ਸ਼੍ਰੀ ਦੁਰਗਿਆਣਾ ਮੰਦਰ ਦੇ ਪਵਿੱਤਰ ਸਰੋਵਰ ਵਿਚ ਸਵੇਰੇ ਇਕ ਨੌਜਵਾਨ ਵਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੀ ਦੁਰਗਿਆਣਾ ਚੌਕੀ ਦੇ ਇੰਚਾਰਜ ਅਜੇ ਕੇ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਨੌਜਵਾਨ ਨੇ ਸਰੋਵਰ ਵਿਚ ਸ਼ਾਲ ਮਾਰ ਦਿੱਤੀ ਸੀ, ਜਿਸਨੂੰ ਮੰਦਰ ਦੇ ਕਰਮਚਾਰੀਆਂ ਨੇ ਬੜੇ ਹੀ ਸੂਝਬੂਝ ਦੇ ਨਾਲ ਬਚਾ ਲਿਆ ਅਤੇ ਚੌਂਕੀ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਕਟਰਾ ਪਰਜਾ ਦਾ ਰਹਿਣ ਵਾਲਾ ਹੈ ਤੇ ਉਸਦਾ ਨਾਲ ਪ੍ਰਿੰਸ ਹੈ, ਜੋ ਦਿਮਾਗੀ ਪਰੇਸ਼ਾਨ ਸੀ ਤੇ ਉਸਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੂਣ ਖੰਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਸਿਕ ਪਰੇਸ਼ਾਨੀ ਤੋਂ ਦੂਰ ਰਹਿਣ ਅਤੇ ਥੋੜ੍ਹਾ ਸਮਾਂ ਕੱਢ ਕੇ ਸਨਾਤਨ ਧਰਮ ਦਾ ਪ੍ਰਚਾਰ ਤੇ ਪਸਾਰ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਦੂਰ ਰਿਹਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button