Punjab

ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ’ਤੇ ਹੋਈ ਮੌਤ, ਮਾਮਲਾ ਦਰਜ

ਬਰਨਾਲਾ, 17 ਅਗਸਤ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ’ਤੇ ਹੋਈ ਮੌਤ ਕਾਰਨ, ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਨ ਪੱਤੀ ਠੀਕਰੀਵਾਲ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਗਿੰਦਰ ਸਿੰਘ (ਉਮਰ ਕਰੀਬ 60 ਸਾਲ) ਜੋ ਖੇਤੀਬਾੜੀ ਕਰਦੇ ਸਨ। ਸਾਡਾ ਆੜ੍ਹਤੀਆਂ ਨਿਰੰਜਨ ਲਾਲ ਬਾਸਲ ਫਰਮ ਬਰਨਾਲਾ ਹੈ। ਸਾਡਾ ਵਲੈਤੀ ਰਾਮ ਪੁੱਤਰ ਨਿਰੰਜਨ ਲਾਲ, ਰਾਹੁਲ ਬਾਂਸਲ ਪੁੱਤਰ ਵਲੈਤੀ ਰਾਮ, ਅਨਿੱਲ ਬਾਂਸਲ ਪੁੱਤਰ ਰਾਕੇਸ਼ ਕੁਮਾਰ, ਕਾਲੂ ਪੁੱਤਰ ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਪੁੱਤਰ ਨਿਰੰਜਨ ਲਾਲ ਵਾਸੀਆਨ ਫਰਵਾਹੀ ਬਾਜ਼ਾਰ ਬਰਨਾਲਾ ਨਾਲ ਕਾਫੀ ਲੰਬੇ ਸਮੇਂ ਤੋਂ ਹਿਸਾਬ ਕਿਤਾਬ ਚੱਲਦਾ ਸੀ। ਮੁਦੱਈ ਦੇ ਪਿਤਾ ਦੇ ਫਸਲ ਦੀ ਜਮਾ ਰਾਸ਼ੀ ਦੇ 15 ਲੱਖ 16 ਹਜ਼ਾਰ ਰੁਪਏ ਬਣਦੇ ਸਨ। ਉਸ ਦੇ ਪਿਤਾ ਆੜ੍ਹਤੀਏ ਪਾਸੋਂ ਪੈਸੇ ਮੇਰੀ ਭੈਣ ਦੇ ਵਿਆਹ ਲਈ ਕਾਫੀ ਲੰਬੇ ਸਮੇਂ ਤੋਂ ਮੰਗ ਰਹੇ ਸਨ। ਮੇਰੇ ਪਿਤਾ ਜੀ ਟੈਨਸ਼ਨ ’ਚ ਰਹਿਣ ਲੱਗ ਪਏ। ਮੁਦੱਈ ਦੇ ਪਿਤਾ ਦਰਸ਼ਨ ਸਿੰਘ ਮੈਨੂੰ ਕਹਿੰਦਾ ਕਿ ਆੜ੍ਹਤੀਏ ਨੇ ਆਪਾਂ ਨੂੰ ਹੁਣ ਪੈਸੇ ਨਹੀਂ ਦੇਣੇ ਆਪਾਂ ਬੇਟੀ ਦਾ ਵਿਆਹ ਕਿੱਥੋ ਕਰਾਂਗੇ। ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਮੈਂ ਹੁਣ ਜਿਉਂਦਾ ਨਹੀਂ ਰਹਿਣਾ ਤੇ ਉਨ੍ਹਾਂ ਦੇ ਦਿਮਾਗ ’ਤੇ ਜ਼ਿਆਦਾ ਅਸਰ ਪੈਣ ਕਰ ਕੇ ਮੁਦੱਈ ਦੇ ਪਿਤਾ ਦੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਮੌਤ ਹੋ ਗਈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button