
ਅੰਮ੍ਰਿਤਸਰ, 29 ਅਪ੍ਰੈਲ-ਵੇਰਕਾ ਮਿਲਕ ਪਲਾਂਟ ਨੇ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਹੁਣ ਇਕ ਲੀਟਰ ਦੁੱਧ ਪਿੱਛੇ ਦੋ ਰੁਪਏ ਕੀਮਤ ਵਧਾਈ ਹੈ। ਵਧੀਆਂ ਹੋਈਆਂ ਕੀਮਤਾਂ ਕੱਲ੍ਹ ਯਾਨੀ 30 ਅਪ੍ਰੈਲ ਤੋਂ ਲਾਗੂ ਹੋ ਰਹੀਆਂ ਹਨ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 69 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਪਿੱਛੇ ਵਜ੍ਹਾ ਤਾਪਮਾਨ ਬਹੁਤ ਜ਼ਿਆਦਾ ਵਧਣ ਕਾਰਨ ਗਾਂ ਦੇ ਦੁੱਧ ਦੀ ਮਾਤਰਾ ਘਟਣਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੱਸੀ, ਆਈਸ ਕ੍ਰੀਮ, ਦਹੀਂ ਸਮੇਤ ਹੋਰ ਉਤਪਾਦਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵੇਰਕਾ ਸਟੈਂਡਰਡ 31 ਰੁਪਏ ਅੱਧਾ ਲੀਟਰ, ਡਬਲ ਟੋਂਡ 31 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੁੱਲ ਕਰੀਮ (Red Packet) 34 ਰੁਪਏ ‘ਚ ਅੱਧਾ ਲੀਟਰ ਮਿਲੇਗਾ।



