Punjab

ਮਹਿਲਾ ਸਸ਼ਕਤੀਕਰਨ ਦੀ ਮਾਣਯੋਗ ਮਿਸਾਲ ਹੈ ਡੀਈਓ ਗੁਰਿੰਦਰਜੀਤ ਕੌਰ, ਕਿਹਾ- ਧੀਆਂ ਨੂੰ ਉਡਾਣਾਂ ਭਰਨ ਲਈ ਵਿੱਦਿਆ ਦੇ ਮਜ਼ਬੂਤ ਖੰਭ ਦਿਓ, ਮਾਣਯੋਗ ਨਤੀਜੇ ਉਹ ਦੇਣਗੀਆਂ

ਕਪੂਰਥਲਾ, 10 ਮਾਰਚ-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਹਿਰੂ ਗਾਰਡਨ ਜਲੰਧਰ ਦਾ ਮੁੱਖ ਦੁਆਰ ਲੰਘਦਿਆਂ ਹੀ ਦੀਵਾਰ ਉੱਤੇ ਲਿਖਿਆ ਸੰਦੇਸ਼ ਪੜ੍ਹਨ ਨੂੰ ਮਿਲਦਾ ਹੈ ‘ਧੀਆਂ ਨੂੰ ਉਡਾਣਾਂ ਭਰਨ ਲਈ ਵਿੱਦਿਆ ਦੇ ਮਜ਼ਬੂਤ ਖੰਭਾਂ ਨਾਲ ਮੌਕਿਆਂ ਦਾ ਮੰਚ ਦਿਓ-ਮਾਣਯੋਗ ਨਤੀਜੇ ਉਹ ਦੇਣਗੀਆਂ।’ ਇਸ ਸੰਦੇਸ਼ ਨੂੰ ਆਪਣੇ ਅਮਲੀ ਜੀਵਨ ਦੇ ਅਨੁਭਵਾਂ ਤੋਂ ਸਬਕ ਲੈ ਕੇ ਨਵੰਬਰ 1999 ਵਿੱਚ ਪੰਜਾਬੀ ਦੀ ਲੈਕਚਰਾਰ ਗੁਰਿੰਦਰਜੀਤ ਕੌਰ ਨੇ ਜੁਲਾਈ 1991 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ, ਆਪਣੇ ਪਿਤਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੜਕਾਂ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਵਿਖੇ ਆਪਣੀ ਲਾਸਾਨੀ ਸਾਹਿਤਕ ਪ੍ਰਤਿਭਾ ਦੀਆਂ ਪਾਈਆਂ ਨਿੱਗਰ ਪੈੜਾਂ ਦੀ ਅਨੁਭਵੀ ਇਬਾਰਤ ਨਵੇਂ ਸਕੂਲ ਦੀ ਦੀਵਾਰ ਉੱਤੇ ਲਿਖਵਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਇਸ ਸੰਸਥਾ ’ਚ ਪੜ੍ਹਦੀਆਂ ਧੀਆਂ ਦੇ ਮੱਥਿਆਂ ’ਚ ਸੁਪਨੇ ਬੀਜਣ ਦਾ ਸੰਕਲਪ ਲੈ ਕੇ ਉਨ੍ਹਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਵਿਗਿਆਨ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਕਮਾਨ ਖੁਦ ਸੰਭਾਲ ਲਈ। ਸਕੂਲ ਦੇ ਕਰਮਸ਼ੀਲ ਅਤੇ ਕਰਮਯੋਗੀ ਸਹਿਯੋਗੀ ਸਟਾਫ ਨਾਲ ਸਕੂਲਤੀਆਂ ਵਰਗਾ ਮਾਹੌਲ ਸਿਰਜਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸੇ ਸੰਸਥਾ ਨੂੰ ਦਿੱਤੀਆਂ ਸਮਰਪਿਤ ਸੇਵਾਵਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਫਰਵਰੀ 2010 ਵਿਚ ਵਿਭਾਗ ਵੱਲੋਂ ਪ੍ਰਿੰਸੀਪਲ ਵਜੋਂ ਪਦਉਨਤ ਕਰਦਿਆਂ ਕਰਮਭੂਮੀ ਦਾ ਸਿਰਨਾਵਾਂ ਨਹੀਂ ਬਦਲਿਆ। ਹੁਣ ਗੁਰਿੰਦਰਜੀਤ ਕੌਰ ਦੇ ਹੱਥ ਵਿਚ ਸੰਸਥਾ ਨੂੰ ਵਿਦਿਆਰਥਣਾਂ ਦੀ ਸੁਪਨਮਈ ਸੰਸਥਾ ਬਣਾਉਣ ਲਈ ਹਰਾ ਪੈੱਨ ਫੜਾ ਦਿੱਤਾਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਸੰਸਥਾ ਦੇ ਆਰਕੀਟੈਕਟ ਬਣਦੇ ਹੋਏ ਆਪਣੀਆਂ ਇੱਛਾਵਾਂ ਅਤੇ ਚਾਵਾਂ ਦੇ ਨਕਸ਼ੇ ਬਣਾ ਕੇ ਰਾਤ-ਦਿਨ ਇੱਕ ਕਰ ਦਿੱਤਾਸ਼ਹਿਰ ਦੇ ਲੋਕਾਂ ਦੇ ਦਿਲਾਂ ਵਿਚ ਦੂਸਰੇ ਅਧਿਆਪਕ ਸਾਥੀਆਂ ਦੀ ਮਿਹਨਤ ਅਤੇ ਸਮਰਪਿਤ ਭਾਵਨਾਵਾਂ ਸਦਕਾ ਸੰਸਥਾ ਦਾ ਅਜਿਹਾ ਭਰੋਸਾ ਪੈਦਾ ਕੀਤਾ ਕਿ ਲੋਕਾਂ ਨੇ ਆਪਣੀਆਂ ਧੀਆਂ ਦੇ ਵਰਤਮਾਨ ਅਤੇ ਭਵਿੱਖ ਦੀ ਸੁਰੱਖਿਆ ਲਈ ਇਸ ਸੰਸਥਾ ਨੂੰ ਹੀ ਵੱਡਾ ਭਰੋਸਾ ਬਣਾ ਲਿਆ। ਨਤੀਜੇ ਵਜੋਂ ਵਿਦਿਆਰਥਣਾਂ ਦੀ ਸੰਖਿਆ 3300 ਤੋਂ ਟੱਪ ਗਈ। ਇਸ ਸੰਸਥਾ ਵਿੱਚ ਚਾਲੀ ਲੱਖ ਰੁਪਏ ਤੋਂ ਵੀ ਵੱਧ ਖਰਚਦਿਆਂ ਸਮਾਰਟ ਕਲਾਸ ਰੂਮ, ਆਧੁਨਿਕ ਸਾਇੰਸ ਅਤੇ ਕੰਪਿਊਟਰ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਆਲੀਸ਼ਾਨ ਪਖਾਨੇ, ਮਿਡ-ਡੇ-ਮੀਲ ਦੀ ਰਸੋਈ ਅਤੇ ਡਾਇਨਿੰਗ ਹਾਲ, ਪ੍ਰਕਿਰਤਕ ਐਜੂਕੇਸ਼ਨ ਪਾਰਕ, ਮਲਟੀਪਰਪਜ਼ ਸਪੋਰਟਸ ਹਾਲ ਜਿੱਥੇ ਜੁਡੋ ਅਤੇ ਬੈਡਮਿੰਟਨ ਦਾ ਵਾਤਾਵਰਨ, ਬਾਸਕਟਬਾਲ ਗਰਾਉਂਡ, ਹਾਕੀ ਵਿੰਗ ਦੀਆਂ ਖਿਡਾਰਨਾਂ ਲਈ ਹੋਸਟਲ ਆਦਿ ਨਾਲ ਅਜਿਹਾ ਖੇਡ ਵਾਤਾਵਰਨ ਸਿਰਜਿਆ ਕਿ ਵੱਖ-ਵੱਖ ਖੇਡਾਂ ਵਿਚ ਜ਼ੋਨਲ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਖਿਡਾਰੀ ਵਿਦਿਆਰਥਣਾਂ ਨੇ ਮੈਡਲ ਜਿੱਤ ਕੇ ਮੈਡਲਾਂ ਦੀ ਝੜੀ ਲਗਾ ਦਿੱਤੀਅਕਾਦਮਿਕ ਖੇਤਰ ਵਿਚਲੀ ਸੌ ਫੀਸਦੀ ਨਤੀਜੇ ਜਿੱਥੇ ਸਕੂਲ ਦੀ ਪਛਾਣ ਬਣ ਗਏ, ਉਥੇ ਮੈਰਿਟ ਸੂਚੀਆਂ ਵਿੱਚ ਵੀ ਨਹਿਰੂ ਗਾਰਡਨ ਦਾ ਨਾਂ ਚਮਕਣ ਲੱਗਿਆਸਕੂਲ ਵਿੱਚ ਵਿਗਿਆਨ ਮੇਲਿਆਂ ਕਾਰਨ ਵਿਦਿਆਰਥਣਾਂ ਦੀ ਵਿਗਿਆਨਕ ਸੋਚ ਨੂੰ ਅਜਿਹੀ ਸ਼ਕਤੀ ਮਿਲੀ ਕਿ ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ਉੱਤੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਇਸੇ ਸਕੂਲ ਨੂੰ ਸੰਸਥਾ ਬਣਾਉਣ ਦਾ ਨਤੀਜਾ ਇਹ ਹੋਇਆ ਕਿ ਸ਼ਹਿਰ ਦੀਆਂ ਰੋਟਰੀ, ਲਾਈਨਜ਼ ਕਲੱਬਾਂ, ਸੰਸਥਾਵਾਂ ਅਦਾਰਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਅਨੇਕ ਵਾਰ ਸਨਮਾਨਿਤ ਕੀਤਾ ਗਿਆ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਈਏਐੱਸ ਵੱਲੋਂ ਦਿੱਤੇ ਪ੍ਰਸ਼ੰਸਾ ਪੱਤਰ ਵੀ ਹੌਸਲਾ ਅਫਜ਼ਾਈ ਬਣਦੇ ਰਹੇ ਪਰ ਸਿੱਖਿਆ ਵਿਭਾਗ ਪੰਜਾਬ ਵੱਲੋਂ 2013 ਅਧਿਆਪਕ ਦਿਵਸ ਨੂੰ ਸਮਰਪਿਤ ਹੋਏ ਰਾਜ ਪੱਧਰੀ ਸਮਾਗਮ ਮੌਕੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੂੰ ਸਟੇਟ ਐਵਾਰਡ ਅਤੇ 2014 ਵਿਚ ਅਧਿਆਪਕ ਦਿਵਸ ਮੌਕੇ ਹੀ ਰਾਸ਼ਟਰਪਤੀ ਦੇ ਕਰ-ਕਮਲਾਂ ਤੋਂ ਰਾਸ਼ਟਰਪਤੀ ਭਵਨ ਵਿਖੇ ਹੋਏ ਸਮਾਗਮ ਵਿੱਚ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੈਸ਼ਨਲ ਐਵਾਰਡੀ ਆਪਣੇ ਜੀਵਨ ਦੇ ਆਦਰਸ਼ ਜਿੱਥੇ ਆਪਣੇ ਮਾਤਾ ਪਿਤਾ ਨੂੰ ਮੰਨਦੀ ਹੈ, ਉਥੇ ਰੁੜਕਾ ਕਲਾਂ ਸਕੂਲ ਦੀ ਆਦਰਸ਼ ਮੁੱਖ ਅਧਿਆਪਕਾ ਸੁਰਿੰਦਰ ਕੌਰ, ਕਾਲਜ ਪੜ੍ਹਦਿਆਂ ਪ੍ਰੋਫੈਸਰ ਅਨੰਦ ਸੂਦ ਅਤੇ ਯੂਨੀਵਰਸਿਟੀ ਪੱਧਰ ਉਤੇ ਪ੍ਰੋਫੈਸਰ ਹਰਜਿੰਦਰ ਸਿੰਘ ਢਿੱਲੋਂ ਨੂੰ ਵੀ ਆਪਣੇ ਜੀਵਨ ਦੇ ਆਦਰਸ਼ ਮੰਨਦੀ ਹੈ। ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੈਸ਼ਨਲ ਐਵਾਰਡੀ ਨੂੰ ਜਨਵਰੀ 2024 ਵਿੱਚ ਵਿਭਾਗ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਪਦਉਨਤ ਕਰਦਿਆਂ ਲੁਧਿਆਣਾ ਵਿਖੇ ਨਿਯੁਕਤ ਕੀਤਾ ਪਰ ਜੁਲਾਈ 2024 ਵਿੱਚ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਾ ਤਬਾਦਲਾ ਹੋ ਗਿਆ। ਅੱਜ ਲੁਧਿਆਣਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਸਕੂਲਾਂ ਦੀਆਂ ਦੀਵਾਰਾਂ ਉੱਤੇਧੀਆਂ ਨੂੰ ਉਡਾਣਾਂ ਭਰਨ ਲਈ ਵਿੱਦਿਆ ਦੇ ਮਜ਼ਬੂਤ ਖੰਭਾਂ ਨਾਲ ਮੌਕਿਆਂ ਦਾ ਮੰਚ ਦਿਓ’ ਲਿਖਿਆ ਹੀ ਨਹੀਂ ਮਿਲਦਾ ਬਲਕਿ ਮਹਿਲਾ ਸਸ਼ਕਤੀਕਰਨ ਲਈ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਮਿਸਾਲ ਬਣ ਰਹੇ ਹਨ।

Related Articles

Leave a Reply

Your email address will not be published. Required fields are marked *

Back to top button