Punjab

ਮਹਾਪੰਚਾਇਤ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, 4 ਦੀ ਮੌਕੇ ‘ਤੇ ਮੌਤ ਤੇ ਕਈ ਜ਼ਖ਼ਮੀ

ਬਰਨਾਲਾ, 4 ਜਨਵਰੀ- ਸ਼ਨਿੱਚਰਵਾਰ ਸਵੇਰੇ 11 ਵਜੇ ਦੇ ਕਰੀਬ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਹੰਡਿਆਇਆ ਚੌਂਕ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਪਲਟ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬੱਸ ਕੋਠੇ ਗੁਰੂ ਕੋ ਤੋਂ 54 ਸਵਾਰੀਆਂ ਨਾਲ ਚਲੀ ਸੀ, ਖਨੌਰੀ ਬਾਰਡਰ ‘ਤੇ ਜਾ ਰਹੀ ਸੀ। ਇਸ ਹਾਦਸੇ ‘ਚ 4 ਸਵਾਰੀਆਂ ਦੀ ਮੌਕੇ ‘ਤੇ ਹੀ ਮੌਤ ਦੱਸੀ ਜਾ ਰਹੀ ਹੈ ਤੇ ਕਈ ਗੰਭੀਰ ਜ਼ਖ਼ਮੀ ਹਨ। ਮੌਕੇ ‘ਤੇ ਸੜਕ ਸੁਰੱਖਿਆ ਫੋਰਸ ਨੇ ਪਹੁੰਚ ਕੇ ਜ਼ਖਮੀ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ।

Related Articles

Leave a Reply

Your email address will not be published. Required fields are marked *

Back to top button