ਮਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ ’ਤੇ ਮੁਲਾਜ਼ਮ ਜਥੇਬੰਦੀਆਂ ਨੇ ਕੀਤੀ ਰੋਸ ਰੈਲੀ
11,12,13 ਅਗਸਤ ਨੂੰ ਸਮੂਹ ਜਥੇਬੰਦੀਆਂ ਵੱਲੋਂ ਮਾਸ ਕੈਜੁਅਲ ਲੀਵ ’ਤੇ ਜਾਣ ਦਾ ਫ਼ੈਸਲਾ ਕੀਤਾ ਗਿਆ।

ਖੇਮਕਰਨ, 8 ਅਗਸਤ : ਮਲਾਜ਼ਮ ਏਕਤਾ ਮੰਚ ਤੇ ਜੁਆਇੰਟ ਫੋਰਮ ਦੇ ਸੱਦੇ ’ਤੇ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਬਲਜੀਤ ਸਿੰਘ ਭੰਗਾਲਾ, ਮੁਖਤਾਰ ਸਿੰਘ ਪੱਟੀ, ਹਰਜਿੰਦਰ ਸਿੰਘ ਤੇ ਗੁਰਲਾਲ ਸਿੰਘ ਨੇ ਕੀਤੀ। ਜਿਸ ’ਚ 2 ਜੂਨ ਨੂੰ ਮੁਲਾਜ਼ਮ ਜਥੇਬਦੀਆਂ ਨਾਲ ਹੋਏ ਸਮਝੌਤੇ ਨੂੰ ਲਾਗੂ ਨਾ ਕਰਨ ਕਰ ਕੇ ਮੁਲਾਜ਼ਮਾਂ ’ਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਅੱਜ ਭਿੱਖੀਵਿੰਡ ਡਵੀਜ਼ਨ ਵਿਖੇ ਰੋਸ ਰੈਲੀ ਕੀਤੀ ਗਈ ਤੇ 11,12,13 ਅਗਸਤ ਨੂੰ ਸਮੂਹ ਜਥੇਬੰਦੀਆਂ ਵੱਲੋਂ ਮਾਸ ਕੈਜੁਅਲ ਲੀਵ ’ਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਦੀ ਹੋਵੇਗੀ। ਰੈਲੀ ’ਚ ਬਾਰਡਰ ਜ਼ੋਨ ਆਗੂ ਗੁਰਦੇਵ ਸਿੰਘ ਬਾਠ, ਸਰਕਲ ਪ੍ਰਧਾਨ ਮਨਜੀਤ ਸਿੰਘ ਬਾਹਮਣੀਵਾਲਾ, ਪੈਨਸ਼ਨਰ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ, ਸੂਬਾ ਆਗੂ ਜੁਗਰਾਜ ਸਿੰਘ ਨਾਰਲੀ, ਕਰਨਬੀਰ ਸਿੰਘ, ਤਾਰਾ ਸਿੰਘ ਪੱਧਰੀ, ਗੁਰਜੀਤ ਸਿੰਘ ਖੇਮਕਰਨ, ਗੁਰਮੀਤ ਸਿੰਘ ਖੇਮਕਰਨ, ਬਲਕਾਰ ਸਿੰਘ ਵਲਟੋਹਾ, ਮਨਜਿੰਦਰ ਸਿੰਘ ਖੇਮਕਰਨ, ਸਰਬਸੁਖਰਾਜ ਸਿੰਘ ਨਾਰਲਾ, ਬਖਸ਼ੀਸ਼ ਸਿੰਘ ਪੱਧਰੀ, ਦਵਿੰਦਰ ਸਿੰਘ ਨਾਰਲੀ, ਛਿੰਦਾ ਸਿੰਘ ਅਮਰਕੋਟ,ਹਰਜਿੰਦਰ ਸਿੰਘ ਵਲਟੋਹਾ,ਕਸ਼ਮੀਰ ਸਿੰਘ ਨਾਰਲਾ, ਸੰਤ ਰਾਮ ਧਵਨ, ਗੁਰਵਿੰਦਰ ਸਿੰਘ ਮਹਿਮੂਦਪੁਰਾ ਬਿੱਕਰ ਸਿੰਘ ਖੇਮਕਰਨ, ਦਿਲਬਾਗ ਸਿੰਘ ਆਸਲ ਅਤੇ ਗੁਰਜੰਟ ਸਿੰਘ ਖੇਮਕਰਨ ਆਦਿ ਹਾਜ਼ਰ ਸਨ।



