
ਮੋਗਾ, 18 ਜੁਲਾਈ : ਮੋਗਾ ਦੇ ਪਿੰਡ ਮੱਲੇਆਣਾ ਦੇ ਨੌਜਵਾਨ ਦੀ ਫਿਲਪੀਨ ਦੇ ਮਨੀਲਾ ਸ਼ਹਿਰ ’ਚ ਹਾਰਟ ਅਟੈਕ ਨਾਲ ਮੌਤ ਹੋ ਗਈ। 48 ਸਾਲਾ ਹਰਪ੍ਰੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ, ਜੋ ਕੁਝ ਸਮਾਂ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਮਨੀਲਾ ਗਿਆ ਸੀ ਨੂੰ, ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ’ਚ ਬਿਰਧ ਮਾਪਿਆਂ ਤੋਂ ਇਲਾਵਾ ਪਤਨੀ ਤੇ ਦੋ ਬੇਟੀਆਂ ਹਨ।



