Punjab

ਮਨਪ੍ਰੀਤ ਤੇ ਸੁਖਪਾਲ ਨੇ ਬਣਾਈਆਂ ਸੀ ਸਿਆਸੀ ਪਾਰਟੀਆਂ, ਚੋਣ ਕਮਿਸ਼ਨ ਨੇ ਦਿੱਤਾ ਨੋਟਿਸ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 15 ਅਗਸਤ : ਚੋਣ ਪ੍ਰਕਿਰਿਆ ’ਚ ਸੁਧਾਰ ਤਹਿਤ ਚੋਣ ਕਮਿਸ਼ਨ ਨੇ 21 ਅਜਿਹੇ ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਸਾਲ 2019 ਤੋਂ ਹੁਣ ਤੱਕ ਨਾ ਤਾਂ ਕਿਸੇ ਲੋਕ ਸਭਾ, ਵਿਧਾਨ ਸਭਾ ਤੇ ਨਾ ਹੀ ਕਿਸੇ ਜ਼ਿਮਨੀ ਚੋਣ ’ਚ ਹਿੱਸਾ ਲਿਆ ਹੈ। ਕਮਿਸ਼ਨ ਨੇ ਇਨ੍ਹਾਂ ਦਲਾਂ ਨੂੰ ਜਨ ਪ੍ਰਤੀਨਿਧੀ ਅਧਿਨਿਯਮ, 1951 ਦੀ ਧਾਰਾ 29ਏ ਅਧੀਨ ਰਜਿਸਟਰਡ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾ ਰੱਖਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਨ੍ਹਾਂ ਪਾਰਟੀਆਂ ਨੂੰ ਨੋਟਿਸ ਜਾਰੀ ਕਰਦਿਆਂ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ। ਜਦਕਿ ਉਨ੍ਹਾਂ ਦੇ ਜਵਾਬ ‘ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ। ਮਹੱਤਵਪੂਰਨ ਪਹਿਲੂ ਇਹ ਹੈ ਕਿ ਪਾਰਟੀਆਂ ਦੀ ਸੂਚੀ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗਠਿਤ ਕੀਤੀ ਗਈ ਪੀਪਲਜ਼ ਪਾਰਟੀ ਆਫ ਪੰਜਾਬ ਤੇ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪੰਜਾਬ ਡੈਮੋਕ੍ਰੇਟਿਕ ਪਾਰਟੀ ਦਾ ਵੀ ਨਾਮ ਹੈ। ਇਨ੍ਹਾਂ ਦੋਹਾਂ ਨੇ ਹੀ ਆਪਣੀ ਪਾਰਟੀ ਕਾਂਗਰਸ ’ਚ ਮਰਜ ਕਰ ਲਈ ਸੀ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਮਰਜ ਕਰ ਦਿੱਤਾ ਸੀ। ਮਹੱਤਵਪੂਰਨ ਪਹਿਲੂ ਇਹ ਹੈ ਕਿ ਪਾਰਟੀਆਂ ਦੀ ਸੂਚੀ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗਠਿਤ ਕੀਤੀ ਗਈ ਪੀਪਲਜ਼ ਪਾਰਟੀ ਆਫ ਪੰਜਾਬ ਤੇ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪੰਜਾਬ ਡੈਮੋਕ੍ਰੇਟਿਕ ਪਾਰਟੀ ਦਾ ਵੀ ਨਾਮ ਹੈ। ਇਨ੍ਹਾਂ ਦੋਹਾਂ ਨੇ ਹੀ ਆਪਣੀ ਪਾਰਟੀ ਕਾਂਗਰਸ ’ਚ ਮਰਜ ਕਰ ਲਈ ਸੀ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਮਰਜ ਕਰ ਦਿੱਤਾ ਸੀ। ਚੋਣ ਕਮਿਸ਼ਨ ਦੇ ਰਿਕਾਰਡ ਅਨੁਸਾਰ, ਇਨ੍ਹਾਂ ਪਾਰਟੀਆਂ ਨੇ ਪਿਛਲੇ ਛੇ ਸਾਲਾਂ ’ਚ ਕਿਸੇ ਵੀ ਚੋਣ ਲਈ ਉਮੀਦਵਾਰ ਨਹੀਂ ਉਤਾਰੇ ਹਨ ਅਤੇ ਉਨ੍ਹਾਂ ਦੇ ਮੌਜੂਦਾ ਪਤੇ ਵੀ ਉਪਲਬਧ ਨਹੀਂ ਪਾਏ ਗਏ ਹਨ। ਇਸ ਆਧਾਰ ‘ਤੇ ਇਹ ਸਮਝਿਆ ਗਿਆ ਹੈ ਕਿ ਇਹ ਪਾਰਟੀਆਂ ਹੁਣ ਚੋਣ ਕਾਨੂੰਨ ਦੀ ਧਾਰਾ 29ਏ ਅਧੀਨ ਇਕ ਸਰਗਰਮ ਸਿਆਸੀ ਪਾਰਟੀ ਵਜੋਂ ਕੰਮ ਨਹੀਂ ਕਰ ਰਹੀਆਂ ਹਨ।

ਇਹ ਪਾਰਟੀਆਂ ਹਨ:

1. ਆਦਰਸ਼ ਜਨ ਸ਼ਕਤੀ ਪਾਰਟੀ

2. ਅਖਿਲ ਭਾਰਤੀ ਸੰਘਰਸ਼ ਦਲ

3. ਅਖਿਲ ਭਾਰਤੀ ਸ਼ਿਵਸੈਨਾ ਰਾਸ਼ਟਰਵਾਦੀ

4. ਆਲ ਇੰਡੀਆ ਭਾਰਤੀ ਜੰਗ ਪਾਰਟੀ

5. ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ

6. ਬਹੁਜਨ ਸੰਘਰਸ਼ ਪਾਰਟੀ (ਕਾਂਸ਼ੀਰਾਮ)

7. ਭਾਰਤੀ ਅੰਬੇਡਕਰ ਪਾਰਟੀ

8. ਭਾਰਤੀ ਗਾਂਵ ਤੇਜ਼ ਦਲ

9. ਭਾਰਤੀ ਜਨ ਸੁਰੱਖਿਆ ਪਾਰਟੀ

10. ਇੰਡੀਅਨ ਆਰਹਿਕ ਸੁਧਾਰ ਪਾਰਟੀ

11. ਇੰਡੀਅਨ ਕ੍ਰਾਂਤੀਕਾਰੀ ਲੈਅ

12. ਜਨ ਸ਼ਕਤੀ ਪਾਰਟੀ ਆਫ ਇੰਡੀਆ

13. ਲੋਕ ਭਲਾਈ ਪਾਰਟੀ

14. ਲੋਕ ਹਿਤ ਰਾਸ਼ਟਰੀ ਵਿਕਾਸ ਪਾਰਟੀ

15. ਮੂਲ ਭਾਰਤੀ (ਐੱਸ) ਪਾਰਟੀ

16. ਨੈਸ਼ਨਲ ਅਧਿਕਾਰ ਇਨਸਾਫ਼ ਪਾਰਟੀ

17. ਪੀਪਲਜ਼ ਪਾਰਟੀ ਆਫ ਪੰਜਾਬ

18. ਪੰਜਾਬ ਡੈਮੋਕ੍ਰੇਟਿਕ ਪਾਰਟੀ

19. ਸਰਬਜਨ ਸਮਾਜ ਪਾਰਟੀ (ਡੀ)

20. ਸਰਬ ਭਲਾਈ ਪਾਰਟੀ

21. ਉਤਕ੍ਰਿਸ਼ਟ ਪਾਰਟੀ

Related Articles

Leave a Reply

Your email address will not be published. Required fields are marked *

Back to top button