
ਚੰਬਾ, 18 ਅਗਸਤ : ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿਚ ਸਥਿਤ ਮਣੀਮਹੇਸ਼ ਯਾਤਰਾ ਮਾਰਗ ਦੇ ਸੁੰਦਰਾਸੀ ਪੜਾਅ ’ਤੇ ਪਹਾੜ ਤੋਂ ਪੱਥਰ ਡਿੱਗਣ ਕਾਰਨ ਪੈਦਲ ਜਾ ਰਹੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸਵੇਰੇ ਹਡਸਰ-ਮਣੀਮਹੇਸ਼ ਯਾਤਰਾ ਮਾਰਗ ’ਤੇ ਵਾਪਰਿਆ। ਹਡਸਰ ਤੋਂ 13 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ। ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਵਾਸੀ ਸਵਰਨ ਸਿੰਘ ਪੁੱਤਰ ਸਰਵਨ ਸਿੰਘ ਗੋਲਵਾਲ ਗੋਗਰਾ ਹੁਸ਼ਿਆਰਪੁਰ ਤੇ ਸ਼ੇਖਰ ਚੰਦਰ ਪੁੱਤਰ ਦੇਸਰਾਜ ਪਿੰਡ ਬਰੋਟਾ ਡਾਕਘਰ ਠਾਕੁਰਦਵਾਰਾ ਇੰਦੌਰਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਇਸ ਸਾਲ ਮਣੀਮਹੇਸ਼ ਯਾਤਰਾ ਵਿਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।



