
ਰੂਪਨਗਰ, 15 ਮਈ-ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ, ਮਜ਼ਦੂਰ ਮਾਪਿਆਂ ਦੀ ਧੀ ਨੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਨੌਲੀ ਦੀ ਕੋਮਲਪ੍ਰੀਤ ਕੌਰ ਨੇ ਨਾ ਸਿਰਫ਼ ਮੈਰਿਟ ਸੂਚੀ ਵਿੱਚ 11ਵਾਂ ਸਥਾਨ ਪ੍ਰਾਪਤ ਕੀਤਾ ਹੈ ਬਲਕਿ ਰੂਪਨਗਰ ਜ਼ਿਲ੍ਹੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕੋਮਲਪ੍ਰੀਤ ਨੇ ਕਾਨੂੰਨ ਦੀ ਪ੍ਰੈਕਟਿਸ ਕਰਕੇ ਅਤੇ ਨਿਆਂਇਕ ਪ੍ਰੀਖਿਆ ਦੇ ਕੇ ਜੱਜ ਬਣਨ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ, ਘਨੌਲੀ ਸਕੂਲ ਦੇ ਸੂਰਜ ਦੀ ਪ੍ਰਾਪਤੀ, ਜੋ ਜ਼ਿਲ੍ਹੇ ਵਿੱਚ ਦੂਜੇ ਅਤੇ ਮੈਰਿਟ ਸੂਚੀ ਵਿੱਚ 12ਵੇਂ ਸਥਾਨ ਤੇ ਰਿਹਾ, ਕਿਸੇ ਤੋਂ ਘੱਟ ਨਹੀਂ ਹੈ। ਜਦੋਂ ਸੂਰਜ 2010 ਵਿਚ ਤਿੰਨ ਸਾਲ ਦਾ ਸੀ, ਤਾਂ ਉਸ ਦੇ ਪਿਤਾ ਭਜਨ ਲਾਲ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸ ਦੀ ਮਾਂ ਪੂਜਾ ਰਾਣੀ ਨੇ ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲਈ। ਸੂਰਜ ਕਹਿੰਦਾ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਉਣ ਲਈ ਦਿਨ ਰਾਤ ਕੰਮ ਕੀਤਾ ਅਤੇ ਹੁਣ ਉਸ ਨੇ ਬਿਊਟੀ ਐਂਡ ਵੈਲਨੈੱਸ ਵਿਚ ਗ੍ਰੈਜੂਏਸ਼ਨ ਕਰਨ ਅਤੇ ਇੱਕ ਸੈਲੂਨ ਖੋਲ੍ਹਣ ਦਾ ਟੀਚਾ ਰੱਖਿਆ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਿਤਾ ਮੱਘਰ ਸਿੰਘ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ ਮਾਂ ਮਨਰੇਗਾ ਵਿੱਚ ਕੰਮ ਕਰਦੀ ਹੈ। ਉਸ ਦਾ ਇੱਕ ਭਰਾ ਅਤੇ ਇੱਕ ਭੈਣ ਹੈ। ਮਾਪੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹਨ। ਸੂਰਜ ਨੇ ਦੱਸਿਆ ਕਿ ਉਸਦੀ ਛੋਟੀ ਭੈਣ 12ਵੀਂ ਜਮਾਤ ਵਿਚ ਹੈ। ਇਸੇ ਤਰ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ (ਲੜਕੀਆਂ) ਦੀ ਸ਼ਰਮਨ ਯਾਦਵ ਨੇ ਜ਼ਿਲ੍ਹੇ ਵਿਚ ਦੂਜਾ ਸਥਾਨ ਅਤੇ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ। ਡੱਬਾ ਹਰਸ਼ ਗੁਪਤਾ ਡਾਕਟਰ ਬਣਨਾ ਚਾਹੁੰਦੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਖਾਲੀ ਦਾ ਹਰਸ਼ ਗੁਪਤਾ, ਜਿਸ ਨੇ ਜ਼ਿਲ੍ਹੇ ਵਿਚ ਤੀਜਾ ਸਥਾਨ ਅਤੇ ਮੈਰਿਟ ਸੂਚੀ ਵਿਚ 13ਵਾਂ ਸਥਾਨ ਪ੍ਰਾਪਤ ਕੀਤਾ ਹੈ, ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਹਰਸ਼ ਗੁਪਤਾ ਦੇ ਦਾਦਾ ਰਾਮਦੇਵ, ਦਾਦੀ ਲਤਾ ਰਾਣੀ, ਪਿਤਾ ਪੰਕਜ ਕੁਮਾਰ ਅਤੇ ਮਾਂ ਰੇਖਾ ਰਾਣੀ ਆਪਣੀ ਧੀ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਪਿੰਡ ਪੁਰਖਾਲੀ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਲਈ ਆਉਣ ਵਾਲੇ ਲੋਕਾਂ ਦੀ ਕਤਾਰ ਲੱਗੀ ਹੋਈ ਹੈ। ਸਕੂਲ ਲੈਕਚਰਾਰ ਰਣਜੀਤ ਸਿੰਘ ਅਤੇ ਐੱਸਐੱਸ ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਨਿਤੀਸ਼ ਰਾਵਤ ਹਰਸ਼ ਗੁਪਤਾ ਦੇ ਘਰ ਮਠਿਆਈਆਂ ਦਾ ਡੱਬਾ ਲੈ ਕੇ ਪਹੁੰਚੇ ਅਤੇ ਹਰਸ਼ ਨੂੰ ਉਸ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਉਸਨੂੰ ਮਠਿਆਈਆਂ ਦਿੱਤੀਆਂ। ਡੱਬਾ ਵਿਵੇਕ ਫਾਰਮਾਸਿਸਟ ਬਣਨਾ ਚਾਹੁੰਦਾ ਹੈ ਆਨੰਦਪੁਰ ਸਾਹਿਬ: ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਹਰੀ ਕਿਸ਼ਨ ਦੇ ਪੁੱਤਰ ਵਿਵੇਕ ਕੁਮਾਰ ਨੇ 12ਵੀਂ ਦੇ ਨਤੀਜੇ ਵਿੱਚ 500 ਵਿੱਚੋਂ 486 ਅੰਕ ਪ੍ਰਾਪਤ ਕਰਕੇ 97.20 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ 14ਵਾਂ ਰੈਂਕ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਖਮੇੜਾ ਦਾ ਵਸਨੀਕ ਹੈ। ਉਸ ਦੇ ਪਿਤਾ ਹਰੀ ਕ੍ਰਿਸ਼ਨ ਦੁਬਈ ਵਿਚ ਇੱਕ ਆਪਰੇਟਰ ਹਨ ਅਤੇ ਮਾਂ ਰਜਨੀ ਦੇਵੀ ਇੱਕ ਘਰੇਲੂ ਔਰਤ ਹੈ। ਇਸ ਨੌਜਵਾਨ ਦੀ ਭੈਣ ਪਾਇਲ ਇੰਗਲੈਂਡ ਦੇ ਇੱਕ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਵਿਵੇਕ ਕੁਮਾਰ ਨੇ ਦੱਸਿਆ ਕਿ ਉਸਨੇ ਬਾਬਾ ਸੇਵਾ ਸਿੰਘ ਪਬਲਿਕ ਸਕੂਲ, ਜਿੰਦਵਾੜੀ ਤੋਂ 95.6 ਪ੍ਰਤੀਸ਼ਤ ਅੰਕਾਂ ਨਾਲ 10ਵੀਂ ਜਮਾਤ ਪਾਸ ਕੀਤੀ ਸੀ। ਪਰ ਕੁਝ ਅੰਕਾਂ ਦੀ ਘਾਟ ਕਾਰਨ ਉਹ ਮੈਰਿਟ ਸੂਚੀ ਵਿੱਚ ਨਹੀਂ ਆ ਸਕਿਆ। ਨਾਨ-ਮੈਡੀਕਲ ਗਰੁੱਪ ਵਿੱਚ 12ਵੀਂ ਪਾਸ ਕਰਨ ਵਾਲੇ ਵਿਵੇਕ ਕੁਮਾਰ ਨੇ ਕਿਹਾ ਕਿ ਉਹ ਫਾਰਮੇਸੀ ਕਰਨਾ ਚਾਹੁੰਦਾ ਹੈ।



