Punjab

ਵੇਰਕਾ ਪਲਾਂਟ ਵੱਲੋਂ ਦੁੱਧ ਨਾ ਚੁੱਕਣ ਕਾਰਨ ਦੁੱਧ ਉਤਪਾਦਕਾਂ ’ਚ ਭਾਰੀ ਰੋਸ਼

ਨੰਗਲ, 15 ਮਈ-ਮੁਹਾਲੀ ਮਿਲਕ ਪਲਾਂਟ ਵੱਲੋ ਇਲਾਕੇ ਦੀ ਸਭ ਤੋਂ ਵੱਡੀ ਸੁਸਾਇਟੀ ਦੀ ਢਾਹੇ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਅੱਜ ਤਕਰੀਬਨ 4000 ਲੀਟਰ ਦੁੱਧ ਨਾ ਚੁੱਕੇ ਜਾਣ ਕਾਰਨ ਦੁੱਧ ਉਤਪਾਦਕਾਂ ਦੇ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅੱਜ ਜਦੋਂ ਇਲਾਕੇ ਦੇ ਦੁੱਧ ਉਤਪਾਦਕ ਰੋਜ਼ਾਨਾ ਦੀ ਤਰ੍ਹਾਂ ਆਪਣਾ ਦੁੱਧ ਪਾਉਣ ਦੇ ਲਈ ਢਾਹੇ ਸੋਸਾਇਟੀ ਵਿੱਚ ਪਹੁੰਚੇ ਤਾਂ ਉੱਥੇ ਮੌਜੂਦ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇਕੱਠਾ ਕੀਤਾ ਹੋਇਆ ਦੁੱਧ ਮਹਿਕਮੇ ਵੱਲੋਂ ਨਹੀਂ ਚੁੱਕਿਆ ਗਿਆ ਹੈ, ਤਾਂ ਇੱਥੇ ਮੌਜੂਦ ਲੋਕ ਭਾਰੀ ਰੋਸ਼ ਵਿੱਚ ਆ ਗਏ । ਇਹ ਗੱਲ ਇਲਾਕੇ ਵਿੱਚ ਅੱਗ ਵਾਂਗ ਫੈਲਣ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ. ਮੁਲਾਜ਼ਮ ਆਗੂ ਇਸ ਸਥਾਨ ਤੇ ਪਹੁੰਚ ਗਏ, ਜਿੱਥੇ ਕਿ ਉਹਨਾਂ ਨੇ ਮਹਿਕਮੇ ਦੇ ਖਿਲਾਫ ਭਾਰੀ ਰੋਸ਼ ਮੁਜ਼ਾਹਰਾ ਕੀਤਾ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਖਿਲਾਫ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਏ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਭਾ ਦੇ ਸੈਕਟਰੀ ਸਰਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਹ ਉਹ ਸਭਾ ਹੈ ਜਿਸ ਸਭਾ ਨੂੰ ਮਹਿਕਮੇ ਅਤੇ ਪੰਜਾਬ ਸਰਕਾਰ ਵੱਲੋਂ ਚੰਗੀ ਕਾਰਗੁਜ਼ਾਰੀ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਭਾ ਨੇ ਆਪਣੀ ਮਿਹਨਤ ਦੇ ਨਾਲ ਵੱਖ ਵੱਖ ਅਵਾਰਡ ਹਾਸਲ ਕੀਤੇ ਹਨ ਅਤੇ ਸਮੇਂ-ਸਮੇਂ ਸਿਰ ਲੋਕ ਭਲਾਈ ਦੇ ਕੰਮ ਵੀ ਕਰਦੀ ਰਹਿੰਦੀ ਹੈ ਪਰ ਸਿਆਸੀ ਦਬਾ ਹੇਠ ਮਹਿਕਮੇ ਵੱਲੋਂ ਇਸ ਸਭਾ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਸੋਸਾਇਟੀ ਦਾ ਦੁੱਧ ਮੋਹਾਲੀ ਪਲਾਟ ਵੱਲੋਂ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਸਭਾ ਪਾਸ ਲਗਭਗ 4000 ਲੀਟਰ ਦੁੱਧ ਇਕੱਠਾ ਹੋ ਗਿਆ ਹੈ ਅਤੇ ਸ਼ਾਮ ਦੀ ਉਗਰਾਹੀ ਬਾਕੀ ਹੈ, ਜਿਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਡਾਇਰੈਕਟਰ ਵੇਰਕਾ ਗੁਰਨਾਮ ਸਿੰਘ ਢਾਹੇ. ਮਹਿੰਦਰ ਪਾਲ ਸਿੰਘ ਢਾਹੇ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਸਭਾ ਇਲਾਕੇ ਦੀ ਸਭ ਤੋਂ ਬਿਹਤਰ ਸਭਾ ਹੈ, ਜਿਸ ਸਭਾ ਨੇ ਮਿਲਕ ਪਲਾਂਟ ਮੁਹਾਲੀ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਤਿੰਨ ਡਾਇਰੈਕਟਰ ਦਿੱਤੇ ਹਨ ਅਜੇਹੀ ਸਭਾ ਨਾਲ ਮਹਿਕਮੇ ਦਾ ਇਹ ਰਸੂਕ ਇਹ ਸਾਬਤ ਕਰਦਾ ਹੈ ਕਿ ਮਹਿਕਮਾ ਮੌਜੂਦਾ ਸਰਕਾਰ ਦੀ ਕਠਪੁਤਲੀ ਬਣ ਗਿਆ ਹੈ ਇਸ ਮੌਕੇ ਤੇ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਢੇਰ. ਐਡਵੋਕੇਟ ਵਿਸ਼ਾਲ ਸੈਣੀ .ਕਾਮਰੇਡ ਦਵਿੰਦਰ ਨੰਗਲੀ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਇਹ ਘਟਨਾ ਬਹੁਤ ਹੀ ਮਾੜੀ ਘਟਨਾ ਹੈ ਜਿਸ ਦੇ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਮਹਿਕਮਾ ਬਾਜ ਨਾ ਆਇਆ ਤਾਂ ਇਸ ਰੋਸ਼ ਵਜੋਂ 15 ਮਈ ਨੂੰ ਮਿਲਕ ਪਲਾਂਟ ਮਹਾਲੀ ਦੇ ਗੇਟ ਅੱਗੇ ਰੋਸ਼ ਮੁਜਾਰਾ ਕੀਤਾ ਜਾਵੇਗਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ. ਤੇਲੂ ਸਿੰਘ. ਅਮਰ ਸਿੰਘ. ਪਰਮਜੀਤ ਸਿੰਘ. ਰਾਣਾ ਸਿੰਘ, ਸੰਤੋਖ ਸਿੰਘ. ਤਰਸੇਮ ਸਿੰਘ. ਗੁਰਮੁਖ ਸਿੰਘ .ਹਰਦੀਪ ਸਿੰਘ .ਗੁਰਦੀਪ ਸਿੰਘ. ਜੀਤ ਰਾਮ. ਪਰਮਜੀਤ ਸਿੰਘ ਥਲੂ .ਕੇਸਰ ਸਿੰਘ .ਚੰਨਨ ਸਿੰਘ. ਅਵਤਾਰ ਸਿੰਘ, ਸੋਹਣ ਸਿੰਘ, ਦਿਲਬਾਗ ਸਿੰਘ, ਲਾਲ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ. ਚਰਨਜੀਤ ਸਿੰਘ. ਸਰਬਜੀਤ ਸਿੰਘ. ਦੀਦਾਰ ਸਿੰਘ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button