
ਬਾਲ ਕਿਸ਼ਨ
ਫ਼ਿਰੋਜ਼ਪੁਰ, 3 ਮਾਰਚ– ਮਖੂ ਗੇਟ ਦੇਰ ਸ਼ਾਮ ਚੱਲੀ ਗੋਲੀ ਦੌਰਾਨ ਪੁਲਿਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੱਸਿਆ ਜਾ ਰਿਹਾ ਹੈ ਕਿ ਦੋ ਮੁਲਜ਼ਮ ਭੱਜਣ ’ਚ ਕਾਮਯਾਬ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁੁਸਾਰ ਦੇਰ ਸ਼ਾਮ ਪੁਲਿਸ ਤੇ ਮੁਲਜ਼ਮ ਦਰਮਿਆਨ ਚੱਲੀ ਗੋਲੀ ਵਿਚ ਪੁਲਿਸ ਨੇ ਇੱਕ ਮੁਲਜਮ ਨੂੰ ਕਾਬੂ ਕਰ ਲਿਆ ਹੈ ਅਤੇ ਦੋ ਮੁਲਜ਼ਮ ਭੱਜਣ ’ਚ ਕਾਮਯਾਬ ਹੋ ਗਏ। ਘਟਨਾ ਦੇ ਦੇਰ ਬਾਅਦ ਤੱਕ ਪੁਲਿਸ ਨਾਲ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਮੌਕੇ ’ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ।



