Punjab

ਮਕਸੂਦਪੁਰ ਦੀ ਸਾਬਕਾ ਮਹਿਲਾ ਮੈਂਬਰ ਨੇ ਬਿਆਸ ਦਰਿਆ ’ਚ ਮਾਰੀ ਛਾਲ

ਨਡਾਲਾ, 29 ਅਗਸਤ : ਬਿਆਸ ਦਰਿਆ ਦੇ ਉਫਾਨ ਨਾਲ ਜਿੱਥੇ ਲੋਕਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਕਸੂਦਪੁਰ ਦੀ ਸਾਬਕਾ ਮੈਂਬਰ ਪੰਚਾਇਤ ਸੁਖਵਿੰਦਰ ਕੌਰ (ਪਤਨੀ ਰਜਿੰਦਰ ਸਿੰਘ) ਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਬਾਅਦ ਉਹ ਪਾਣੀ ਦੇ ਤੇਜ਼ ਬਹਾਅ ਵਿੱਚ ਵਹਿ ਗਈ ਅਤੇ ਹਾਲੇ ਤਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਮਹਿਲਾ ਛਾਲ ਮਾਰਨ ਤੋਂ ਪਹਿਲਾਂ ਬਿਆਸ ਦਰਿਆ ਦੇ ਕੰਢੇ ਖੜ੍ਹੀ ਹੋਈ ਆਪਣੇ ਜੋੜੇ ਉਤਾਰ ਕੇ ਅਰਦਾਸ ਕਰ ਰਹੀ ਸੀ। ਲੋਕਾਂ ਦੇ ਦੇਖਦੇ ਹੀ ਉਸ ਨੇ ਅਚਾਨਕ ਦਰਿਆ ਵਿੱਚ ਛਾਲ ਮਾਰ ਦਿੱਤੀ। ਸੁਖਵਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦਵਾਈ ਲਈ ਸੁਭਾਨਪੁਰ ਹਸਪਤਾਲ ਗਿਆ ਹੋਇਆ ਸੀ। ਉਸ ਦੀ ਪਤਨੀ ਦੇ ਬੈਗ ’ਚ ਆਧਾਰ ਕਾਰਡ ਤੇ ਮੋਬਾਈਲ ਨੰਬਰ ਰਾਹੀਂ ਉੱਥੇ ਦੇ ਸਥਾਨਕ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਫੋਨ ਕਰ ਕੇ ਉਸ ਨੂੰ ਖ਼ਬਰ ਦਿੱਤੀ ਕਿ ਤੁਹਾਡੀ ਪਤਨੀ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਛਾਲ ਮਾਰਨ ਦੇ ਕਾਰਨ ਬਾਰੇ ਹਾਲੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪਰਿਵਾਰ ਹਾਲੇ ਵੀ ਉਸ ਦੇ ਸੁਰਾਗ ਦੀ ਉਡੀਕ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button