Punjab

ਭੱਠੇ ’ਤੇ ਕੰਮ ਕਰਦੇ ਮਜ਼ਦੂਰ ਦੀ ਕੁੱਟ-ਕੁੱਟ ਕੇ ਹੱਤਿਆ, ਦੋ ਨਿਹੰਗਾਂ ਖ਼ਿਲਾਫ਼ ਕੇਸ ਦਰਜ

ਐੱਸਏਐੱਸ ਨਗਰ, 22 ਜੁਲਾਈ : ਉੱਤਰ ਪ੍ਰਦੇਸ਼ ਦੇ ਮੁਜ਼ਫ਼ਰਨਗਰ ਤੋਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਿਆਪੁਰ ਚੰਗਰ ਵਿਖੇ ਪੱਥਰ ਦੇ ਭੱਠੇ ’ਤੇ ਕੰਮ ਕਰਨ ਆਏ ਪਰਵਾਸੀ ਮਜ਼ਦੂਰ ਸੈਂਕੀ ਦੀ ਦੋ ਨਿਹੰਗਾਂ ਵੱਲੋਂ ਬੇਰਹਿਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਤਨੀ ਪਿੰਕਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਪਤੀ ਅਤੇ ਪੰਜ ਬੱਚਿਆਂ ਨਾਲ 10-12 ਦਿਨ ਪਹਿਲਾਂ ਇੱਥੇ ਆਈ ਸੀ ਤੇ ਮਵੀ ਭੱਠੇ ਦੇ ਨੇੜੇ ਇਕ ਝੁੱਗੀ ਵਿਚ ਰਹਿ ਰਹੇ ਸਨ। 20 ਜੁਲਾਈ ਦੀ ਰਾਤ ਸੈਂਕੀ ਖਾਣ-ਪੀਣ ਤੋਂ ਬਾਅਦ ਬਾਹਰ ਗਿਆ ਸੀ ਪਰ ਰਾਤ ਭਰ ਵਾਪਸ ਨਹੀਂ ਆਇਆ। ਅਗਲੀ ਸਵੇਰੇ ਫੋਰਮੈਨ ਜੋਨੀ ਨੇ ਦੱਸਿਆ ਕਿ ਬਾਬਾ ਦੀ ਮਜ਼ਾਰ ਦੇ ਨੇੜੇ ਇਕ ਨੰਗਾ ਨੌਜਵਾਨ ਬੈਠਾ ਹੈ। ਸ਼ੱਕ ਹੋਣ ’ਤੇ ਜਦ ਪਿੰਕਾ ਅਤੇ ਜੋਨੀ ਦਾ ਭਰਾ ਸਚਿਨ ਉੱਥੇ ਪਹੁੰਚੇ ਤਾਂ ਸੈਂਕੀ ਗੰਭੀਰ ਜ਼ਖ਼ਮੀ ਹਾਲਤ ’ਚ ਮਿਲਿਆ। ਸੈਂਕੀ ਨੇ ਦੱਸਿਆ ਕਿ ਉਹ ਖਿਜ਼ਰਾਬਾਦ ਪਿੰਡ ਤੋਂ ਵਾਪਸ ਆਉਂਦੇ ਸਮੇਂ ਮਜ਼ਾਰ ’ਤੇ ਪਾਣੀ ਪੀਣ ਰੁਕਿਆ ਸੀ, ਜਿੱਥੇ ਦੋ ਨਿਹੰਗਾਂ ਨੇ ਉਸ ਨੂੰ ਨਸ਼ੇ ਵਿਚ ਹੋਣ ਦੇ ਦੋਸ਼ ’ਚ ਫੜ ਲਿਆ ਤੇ ਬੇਰਹਿਮੀ ਨਾਲ ਕੁੱਟਿਆ। ਰਾਤ ਭਰ ਉਸ ਨੂੰ ਬੰਨ੍ਹ ਕੇ ਰੱਖਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਦ ਪਿੰਕਾ ਉੱਥੇ ਪਹੁੰਚੀ ਤਾਂ ਨਿਹੰਗਾਂ ਨੇ ਉਸ ਨੂੰ ਵੀ ਕੁੱਟਿਆ ਤੇ ਡਰਾਇਆ-ਧਮਕਾਇਆ। ਸਵੇਰੇ ਹੋਰ ਮਜ਼ਦੂਰਾਂ ਦੇ ਨਾਲ ਮੁੜ ਮਜ਼ਾਰ ’ਤੇ ਆਉਣ ਉਪਰੰਤ ਸੈਂਕੀ ਦੀ ਹਾਲਤ ਹੋਰ ਖ਼ਰਾਬ ਹੋ ਚੁੱਕੀ ਸੀ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਮਾਮਲੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇੰਸਪੈਕਟਰ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਲਾਸ਼ ਨੂੰ ਸਿਵਲ ਹਸਪਤਾਲ ਖਰੜ ਭੇਜ ਕੇ ਫੋਰੈਂਸਿਕ ਜਾਂਚ ਕਰਵਾਈ ਗਈ। ਪਿੰਕਾ ਦੇ ਬਿਆਨ ਦੇ ਆਧਾਰ ’ਤੇ ਨਿਹੰਗ ਸੁਧਾਗਰ ਸਿੰਘ ਅਤੇ ਇੰਦਰਜੀਤ ਸਿੰਘ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 103 ਅਤੇ 126(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button