
ਚੰਡੀਗੜ੍ਹ, 23 ਮਾਰਚ-ਚੀਫ਼ ਸਕੱਤਰ ਪੰਜਾਬ ਕੇਏਪੀ ਸਿਨ੍ਹਾ ਨੇ ਭ੍ਰਿਸ਼ਟਾਚਾਰ ‘ਤੇ ਵਾਰ ਕਰਦੇ ਹੋਏ ਸਾਰੇ ਵਿਭਾਗਾਂ ਤੋਂ ਨਾਗਰਿਕ ਸੇਵਾਵਾਂ ਨਾਲ ਸੰਬੰਧਤ ਲਟਕੀਆਂ ਅਰਜ਼ੀਆਂ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਸੇਵਾਵਾਂ ਦੀਆਂ ਅਰਜ਼ੀਆਂ ਨੂੰ ਲਟਕਾ ਕੇ ਰੱਖਣਾ ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਸੰਬੰਧਤ ਜਾਣਕਾਰੀ 26 ਮਾਰਚ ਨੂੰ ਸਵੇਰੇ 11 ਵਜੇ ਤਕ ਸਾਂਝੀ ਕਰਨ ਦਾ ਆਦੇਸ਼ ਦਿੱਤਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੰਨਿਆ ਜਾਵੇਗਾ ਕਿ ਸੰਬੰਧਤ ਅਧਿਕਾਰੀ ਤੇ ਸਕੱਤਰ ਆਪਣੇ ਵਿਭਾਗ ‘ਚ ਭ੍ਰਿਸ਼ਟਾਚਾਰ ਨੂੰ ਵਧਾਵਾ ਦੇ ਰਹੇ ਹਨ।



