National

ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਵਿਵਾਦ ਦਾ ਦਿਖਾਈ ਦੇ ਰਿਹਾ ਅਸਰ, 1 ਲੱਖ ਤੱਕ ਪਹੁੰਚੀ ਸੋਨੇ ਦੀ ਕੀਮਤ

ਨਵੀਂ ਦਿੱਲੀ, 8 ਮਈ- ਅੱਜ 8 ਅਪ੍ਰੈਲ ਨੂੰ 24 ਕੈਰੇਟ ਸੋਨੇ ਦੀ ਕੀਮਤ ਵਧ ਗਈ ਹੈ। ਇਸ ਵਾਧੇ ਕਾਰਨ ਸੋਨੇ ਦੀ ਕੀਮਤ ਫਿਰ ਤੋਂ 1 ਲੱਖ ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਗਈ ਹੈ। ਇਹ ਕੀਮਤ 3% GST (ਵਸਤਾਂ ਅਤੇ ਸੇਵਾਵਾਂ ਟੈਕਸ) ਸਮੇਤ ਹੈ। ਐਮਸੀਐਕਸ (Multi Commodity Exchange) ‘ਤੇ ਸਵੇਰੇ 10.34 ਵਜੇ 24 ਕੈਰੇਟ ਸੋਨੇ ਦੀ ਕੀਮਤ 97,323 ਰੁਪਏ ਹੈ। ਜੇਕਰ ਇਸ ਵਿੱਚ 3% ਜੀਐਸਟੀ ਜੋੜਿਆ ਜਾਂਦਾ ਹੈ, ਤਾਂ 24 ਕੈਰੇਟ ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਪਹੁੰਚ ਜਾਵੇਗੀ। ਜੇਕਰ 24 ਕੈਰੇਟ ਸੋਨੇ ਦੀ ਕੀਮਤ 97,323 ਰੁਪਏ ਹੈ ਤਾਂ 3 ਪ੍ਰਤੀਸ਼ਤ ਜੀਐਸਟੀ 2919 ਰੁਪਏ ਬਣਦਾ ਹੈ। ਜਿਸਦਾ ਮਤਲਬ ਹੈ ਕਿ 24 ਕੈਰੇਟ ਸੋਨਾ 1,00,242 ਰੁਪਏ ਪ੍ਰਤੀ 10 ਗ੍ਰਾਮ ‘ਤੇ ਉਪਲਬਧ ਹੋਵੇਗਾ।

Related Articles

Leave a Reply

Your email address will not be published. Required fields are marked *

Back to top button