
ਅੰਮ੍ਰਿਤਸਰ, 7 ਜੁਲਾਈ : ਅੰਮ੍ਰਿਤਸਰ ਦੀ ਬਹੁਤ ਹੀ ਸਤਿਕਾਰਤ ਸਖਸ਼ੀਅਤ ਸੁਤੰਤਰਤਾ ਸੈਨਾਨੀ ਮਹਿੰਗਾ ਸਿੰਘ ਸੈਣੀ ਦੇ ਸਪੁੱਤਰ ਅੰਮ੍ਰਿਤਸਰ ਦੇ ਉੱਘੇ ਉਦਯੋਗਪਤੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਹਰ ਸਿੰਘ ਸੈਣੀ ਦਾ ਦੇਹਾਂਤ ਹੋ ਗਿਆ ਹੈ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮਨੋਹਰ ਸਿੰਘ ਸੈਣੀ ਦੇ ਅਚਨਚੇਤ ਆਕਾਲ ਚਲਾਣੇ ਦੀ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ ਹੈ। ਮਨੋਹਰ ਸਿੰਘ ਦੇ ਜਾਣ ਨਾਲ ਨਾ ਕੇਵਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਬਲਕਿ ਭਾਜਪਾ ਅੰਮ੍ਰਿਤਸਰ ਨੇ ਵੀ ਇੱਕ ਬੇਹੱਦ ਸੂਝਵਾਨ, ਨਿਸ਼ਠਾਵਾਨ ਅਤੇ ਯੋਗ ਕਾਰਜਕਰਤਾ ਖੋਹ ਲਿਆ ਹੈ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੋਇਆ ਸੈਣੀ ਪਰਿਵਾਰ ਦੇ ਹਰ ਦੁੱਖ ਸੁਖ ਵਿੱਚ ਸ਼ਾਮਲ ਹੋਵਾਗਾ। ਵਾਹਿਗੁਰੂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।



