Punjab

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ, ਜਾਖੜ ਤੇ ਬਿੱਟੂ ਸਮੇਤ ਕਈ ਆਗੂ ਰਹੇ ਮੌਜੂਦ

ਲੁਧਿਆਣਾ, 2 ਜੂਨ :  ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਸੂਬਾ ਇੰਚਾਰਜ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਸੂਬਾ ਸਹਿ ਇੰਚਾਰਜ ਨਰਿੰਦਰ ਸਿੰਘ ਰੈਨਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਤੇ ਬੁਲਾਰੇ ਅਨਿਲ ਸਰੀਨ, ਸੋਮ ਪ੍ਰਕਾਸ਼, ਸਵੇਤ ਮਲਿਕ, ਤ੍ਰਿਕਸ਼ਨ ਸੂਦ, ਵਰਿੰਦਰ ਕੌਰ ਥਾਂਦੀ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਅਟਵਾਲ, ਸੀਨੂੰ ਚੁੱਘ, ਰੇਨੂੰ ਥਾਪਰ, ਪ੍ਰੇਮ ਮਿੱਤਲ, ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਭਾਜਪਾ ਵਿਊਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਭਾਜਪਾ ਪੰਜਾਬ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਭਾਜਪਾ ਕਾਰਜਕਾਰਨੀ ਮੈਂਬਰ ਅਮਰਜੀਤ ਸਿੰਘ ਟਿੱਕਾ, ਭਾਜਪਾ ਪੰਜਾਬ ਦੇ ਬੁਲਾਰੇ ਗੁਰਦੀਪ ਸਿੰਘ ਗੋਸਾ ਵੀ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਜੀਵਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਇਲਾਕੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਇਹ ਚੋਣ ਲੜ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਾਕਾਮ ਹਿਕਮਤ-ਏ-ਅਮਲੀ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਭਾਜਪਾ ਨੂੰ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਸਾਨੂੰ ਇਲਾਕੇ ਦੇ ਵਿਕਾਸ ਲਈ ਪੂਰਾ ਯਕੀਨ ਹੈ ਕਿ ਭਾਜਪਾ ਦੀ ਸਰਕਾਰ ਹੀ ਬਿਹਤਰ ਬਦਲ ਹੈ। ਅਸੀਂ ਲੋਕਾਂ ਨਾਲ ਜੁੜ ਕੇ, ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਹੱਲ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਾਂਗੇ। ਜੀਵਨ ਗੁਪਤਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਨਸ਼ਾ ਮੁਕਤੀ, ਬੇਰੁਜ਼ਗਾਰੀ ਖ਼ਾਤਮੇ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਆਪਣੀ ਤਰਜੀਹ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜੀਵ ਕਤਨਾ, ਨਿਰਮਲ ਸਿੰਘ ਐੱਸ ਐੱਸ, ਸੀਮਾ ਸ਼ਰਮਾ, ਡਾ ਸੁਭਾਸ਼ ਵਰਮਾ, ਬਲਵਿੰਦਰ ਸਿੰਘ, ਅੰਮਿਤ ਸ਼ਰਮਾ, ਕੇ.ਜੀ ਸ਼ਰਮਾ, ਟੀਟੂ ਬਾਣੀਆਂ, ਅਸ਼ੋਕ ਲੂਬਾ, ਅਨਿਲ ਸੱਚਰ, ਪ੍ਰਦੀਪ ਗਰਗ, ਯਜਪਾਲ ਜਨੋਤਰਾ, ਡਾ ਨਿਰਮਲ ਨਈਅਰ, ਗੁਰਦੀਪ ਸਿੰਘ ਡੰਗ, ਜਗਮੋਹਨ ਸ਼ਰਮਾ, ਵਿੱਕੀ ਸ਼ਰਮਾ, ਸੌਰਵ ਕਪੂਰ, ਰਾਜਧ ਪਾਂਧੇ, ਡਾ ਸਤੀਸ਼ ਕੁਮਾਰ, ਮੁਕੇਸ਼ ਸ਼ਰਮਾ, ਸੁਖਦੇਵ ਸਿੰਘ ਗਿੱਲ, ਅਰੁਣ ਕੁਮਾਰ, ਗੁਰਬਖਸ਼ ਬਿੱਲਾ, ਅਸ਼ੋਕ ਚੌਧਰੀ, ਰਜੀਵ ਢੀਗਰਾ, ਗੁਰਮੁੱਖ ਸਿੰਘ ਨਾਮਧਾਰੀ, ਜੋਗੇਸ਼ ਸਰਮਾ, ਅਸ਼ੀਸ਼ ਗੁਪਤਾ, ਰੂਚੀ ਗੁਲਾਟੀ, ਗੁਰਿੰਦਰ ਢਿੱਲੋਂ, ਦੀਪਕ ਗੋਇਲ, ਪਵਨ ਸ਼ਰਮਾ, ਅਤੁੱਟ ਟੰਡਨ, ਪ੍ਰਵੀਨ ਸੋਹੀ, ਸਨੀ ਕੈਂਥ, ਮੋਹਨ ਚੌਹਾਨ, ਹਰਦੇਵ ਸਿੰਘ
ਹਾਜ਼ਿਰ ਸਨ।

Related Articles

Leave a Reply

Your email address will not be published. Required fields are marked *

Back to top button