Punjab

ਭਰਤੀ ਕਮੇਟੀ ਦਾ ਇਜਲਾਸ ਅੱਜ, ਗਿਆਨੀ ਹਰਪ੍ਰੀਤ ਸਿੰਘ ਬਣ ਸਕਦੇ ਹਨ ਪ੍ਰਧਾਨ

ਪ੍ਰਧਾਨ ਦੇ ਨਾਲ ਹੀ ਪਾਰਟੀ ਦੇ ਜਥੇਬੰਧਕ ਢਾਂਚੇ ਦੀ ਵੀ ਕੀਤੀ ਜਾਵੇਗੀ ਚੋਣ

ਅੰਮ੍ਰਿਤਸਰ , 11 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ’ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆਂ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਹੁਣ ਸੋਮਵਾਰ ਨੂੰ ਇਜਲਾਸ ਸੱਦ ਲਿਆ ਹੈ। ਸਵੇਰੇ 11 ਵਜੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਣ ਵਾਲੇ ਇਸ ਇਲਜਾਸ ’ਚ ਪ੍ਰਧਾਨਗੀ ਦੇ ਨਾਲ-ਨਾਲ ਜਥੇਬੰਧਕ ਢਾਂਚਾ ਤੈਅ ਕਰਨ ’ਤੇ ਫ਼ੈਸਲਾ ਹੋਵੇਗਾ। ਭਾਵੇਂ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨ ਤੱਕੜੀ ’ਤੇ ਦਾਅਵਾ ਕਰਦਾ ਹੈ ਪਰ ਸੂਤਰਾਂ ਮੁਤਾਬਕ ਹੁਣ ਨਵਾਂ ਅਕਾਲੀ ਦਲ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਸ ਦੀ ਪ੍ਰਧਾਨਗੀ ਲਈ ਸਭ ਤੋਂ ਅੱਗੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ। ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਸੀ, ਜੋ ਹੁਣ ਦੌੜ ਤੋਂ ਬਾਹਰ ਹੁੰਦਾ ਪ੍ਰਚਾਰਿਆ ਜਾ ਰਿਹਾ ਹੈ। ਪਰ ਸਥਿਤੀ ਸੋਮਵਾਰ ਦੀ ਬੈਠਕ ’ਚ ਹੀ ਸਾਫ਼ ਹੋਵੇਗੀ। ਭਾਵੇਂ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨ ਤੱਕੜੀ ’ਤੇ ਦਾਅਵਾ ਕਰਦਾ ਹੈ ਪਰ ਸੂਤਰਾਂ ਮੁਤਾਬਕ ਹੁਣ ਨਵਾਂ ਅਕਾਲੀ ਦਲ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਸ ਦੀ ਪ੍ਰਧਾਨਗੀ ਲਈ ਸਭ ਤੋਂ ਅੱਗੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ। ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਸੀ, ਜੋ ਹੁਣ ਦੌੜ ਤੋਂ ਬਾਹਰ ਹੁੰਦਾ ਪ੍ਰਚਾਰਿਆ ਜਾ ਰਿਹਾ ਹੈ। ਪਰ ਸਥਿਤੀ ਸੋਮਵਾਰ ਦੀ ਬੈਠਕ ’ਚ ਹੀ ਸਾਫ਼ ਹੋਵੇਗੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੱਥ ਜੋੜ ਕੇ ਨਾਰਾਜ਼ ਹੋ ਕੇ ਪਾਰੀਟ ਛੱਡਣ ਵਾਲੇ ਨੇਤਾਵਾਂ ਤੋਂ ਮਾਫ਼ੀ ਮੰਗੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੇਸ਼ੱਕ ਮੇਰੇ ਤੋਂ ਕੋਈ ਗ਼ਲਤੀ ਹੋਈ ਹੋਵੇ ਤੇ ਮੇਰੇ ਕਾਰਨ ਉਨ੍ਹਾਂ ਦੇ ਮਨ ’ਚ ਨਾਰਾਜ਼ਗੀ ਹੋਵੇ। ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ। ਪੰਜਾਬ ਤੇ ਪੰਜਾਬੀਅਦ ਲਈ ਉਹ ਪਾਰਟੀ ’ਚ ਵਾਪਸ ਆ ਜਾਣ।’ ਸੁਖਬੀਰ ਬਾਦਲ ਨੇ ਜਤਨਕ ਤੌਰ ’ਤੇ ਬੇਸ਼ੱਕ ਮਾਫ਼ੀ ਮੰਗ ਲਈ ਹੋਵੇ ਪਰ ਇਸ ਦਾ ਭਰਤੀ ਕਮੇਟੀ ਦੇ ਮੈਂਬਰਾਂ ’ਤੇ ਕੋਈ ਅਸਰ ਨਹੀਂ ਪਿਆ। ਬਾਗ਼ੀ ਧੜੇ ਦੇ ਆਗੂ ਜਸਬੀਰ ਸਿੰਘ ਘੁੰਮਣ, ਬਲਵਿੰਦਰ ਸਿੰਘ ਜੋੜਾ, ਕੁਲਜੀਤ ਸਿੰਘ, ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹਨ। 11 ਵਜੇ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਜਲਾਸ ਸ਼ੁਰੂ ਹੋਵੇਗਾ। ਪ੍ਰਧਾਨ ਦੀ ਚੋਣ ਤੋਂ ਬਾਅਦ ਪ੍ਰਧਾਨ ਤੇ ਡੈਲੀਗੇਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ। ਪ੍ਰਧਾਨ ਦੇ ਨਾਮ ਸਬੰਧੀ ਚਰਚਾਵਾਂ ਬਾਰੇ ਘੁੰਮਣ ਨੇ ਕਿਹਾ ਕਿ ਇਹ ਸਾਰੀਆਂ ਮੀਡਿਆਂ ਰਿਪੋਰਟਾਂ ਹਨ। ਵਿਧੀ ਵਿਧਾਨ ਮੁਤਾਬਕ ਡੈਲੀਗੇਟ ਦੀ ਮੌਜੂਦਗੀ ’ਚ ਹੀ ਪ੍ਰਧਾਨ ਦਾ ਨਾਮ ਪੇਸ਼ ਹੋਵੇਗਾ, ਜੋ ਇਕ ਤੋਂ ਵੱਧ ਵੀ ਹੋ ਸਕਦੇ ਹਨ। ਚੋਣ ਪ੍ਰਕਿਰਆ ਵਿਧੀ-ਵਿਧਾਨ ਰਾਹੀਂ ਅਰਦਾਸ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਇਹ ਮੀਟਿੰਗ ਨਾ ਸਿਰਫ਼ ਪਾਰਟੀ ਦੇ ਭਵਿੱਖ ਲਈ ਮਹੱਤਵਪੂਰਨ ਹੈ, ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਭਵਿੱਖ ’ਤੇ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ। ਬਾਗ਼ੀ ਧੜੇ ਦਾ ਦੋਸ਼ ਹੈ ਕਿ ਮੌਜੂਦਾ ਲੀਡਰਸ਼ਿਪ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਪੰਥਕ ਸਿਧਾਂਤਾਂ ਤੋਂ ਭਟਕਾ ਰਹੀ ਹੈ ਤੇ ਪਾਰਟੀ ’ਚ ਲੋਕਤੰਤਰੀ ਪਰੰਪਰਾਵਾਂ ਨੂੰ ਕਮਜ਼ੋਰ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਭਰਤੀ ਕਮੇਟੀ ਬਣਾਈ ਤੇ ਨਵੇਂ ਸਿਰਿਓਂ ਪਾਰਟੀ ਪ੍ਰਧਾਨ ਤੇ ਸਾਰਾ ਢਾਂਚਾ ਬਣਾਉਂਣ ਦਾ ਹੁਕਮ ਦਿੱਤਾ ਸੀ। ਬਾਗ਼ੀ ਧੜੇ ਦਾ ਮੰਨਣਾ ਹੈ ਕਿ ਪਾਰਟੀ ’ਚ ਨਵੀਂ ਊਰਜਾ ਤੇ ਭਰੋਸੇਯੋਗਤਾ ਲਿਆਉਂਣ ਲਈ ਲੀਡਰਸ਼ਿਪ ਤਬਦੀਲੀ ਜ਼ਰੂਰੀ ਹੈ। ਕੁਝ ਸੀਨੀਅਰ ਆਗੂਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਪੰਥ ਤੇ ਪਾਰਟੀ ਦੀ ਏਕਤਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਵੈ-ਇੱਛਾ ਨਾਲ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਹ ਇਜਲਾਸ ਅਕਾਲੀ ਰਾਜਨੀਤੀ ’ਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ। ਜੇਕਰ ਬਾਗ਼ੀ ਧੜਾ ਆਪਣੇ ਏਜੰਡੇ ’ਚ ਸਫਲ ਹੋ ਜਾਂਦਾ ਹੈ, ਤਾਂ ਪਾਰਟੀ ਦੇ ਦੋ ਧੜੇ ਸੁਖਬੀਰ ਬਾਦਲ ਤੇ ਨਵਾਂ ਪੰਥਕ ਧੜਾ ਵੱਖ-ਵੱਖ ਰਸਤਿਆਂ ’ਤੇ ਹੋਣਗੇ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਖ਼ਤਰੇ ’ਚ ਪੈ ਸਕਦੀ ਹੈ ਤੇ ਇਸ ਦਾ ਪ੍ਰਭਾਵ ਸਿੱਧੇ ਤੌਰ ’ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ’ਤੇ ਪਵੇਗਾ।

Related Articles

Leave a Reply

Your email address will not be published. Required fields are marked *

Back to top button