Punjab

ਬਸਪਾ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ, ਨਾਅਰੇਬਾਜ਼ੀ

ਸੰਗਰੂਰ, 2 ਜਨਵਰੀ : ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਦੀ ਥਾਂ ਲਿਆਂਦੇ ਜੀ ਰਾਮ ਜੀ ਸਕੀਮ ਦਾ ਬਿੱਲ ਪਾਸ ਕਰਨ ਦੇ ਰੋਸ ਵਿੱਚ ਬਹੁਜਨ ਸਮਾਜ ਪਾਰਟੀ ਨੇ ਸ਼ੁੱਕਰਵਾਰ ਨੂੰ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ ਗਿਆ। ਇਸਤੋ ਪਹਿਲਾਂ ਮਨਰੇਗਾ ਵਰਕਰਾਂ ਅਤੇ ਬਸਪਾ ਵਰਕਰਾਂ ਨੇ ਜਿ਼ਲ੍ਹਾ ਪ੍ਰਧਾਨ ਸਤਗੁਰ ਸਿੰਘ ਕੌਹਰੀਆਂ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਸਰੋਵਲਰ ਸੰਗਰੂਰ ਦੇ ਬਾਹਰ ਇਕੱਠੇ ਹੋਏ,ਜਿੱਥੋ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਆਗੂ ਡਾ. ਮੱਖਣ ਸਿੰਘ ਅਤੇ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਮਨਰੇਗਾ ਖਤਮ ਹੋਣ ਨਾਲ ਕਰੀਬ 2 ਹਜਾਰ ਮਨਰੇਗਾ ਕਰਮਚਾਰੀ ਅਤੇ ਲੱਖਾਂ ਮਜਦੂਰਾਂ ਦਾ ਭਵਿੱਖ ਖਤੇ ਵਿੱਚ ਪਾ ਦਿੱਤਾ ਗਿਆ ਹੈ। ਨਵੇ ਕਨੂੰਨ ਦੇ ਜਰੀਏ ਰੁਜਗਾਰ ਦੀ ਗਰੰਟੀ ਖੋਹਣ ਦੀ ਕੋਸ਼ਿਸ਼ ਹੈ। ਨਵੇ ਐਕਟ ਦੇ ਤਹਿਤ ਕੰਮ ਮੰਗਣ ਵਾਲੇ ਕਾਮਿਆਂ ਨੂੰ ਕੰਮ ਨਾ ਮਿਲਣ ਦੀ ਸੂਰਤ ਵਿੱਚ ਮਿਲਣ ਵਾਲਾ ਬੇਰੁਜਗਾਰੀ ਭੱਤਾ ਖਤਮ ਕਰ ਦਿੱਤਾ ਗਿਆ ਹੈ, 33 ਪ੍ਰਤੀਸ਼ਤ ਔਰਤਾਂ ਦੇ ਲਈ ਰੁਜਗਾਰ ਵੀਲ ਖਤਮ ਕਰ ਦਿੱਤਾ ਗਿਆ ਹੈ। ਹੁਣ ਮਨਰੇਗਾ ਕਾਮਿਆਂ ਦੀ ਹਾਜ਼ਰੀ ਕੰਮ ਵਾਲੀ ਥਾਂ ਤੇ ਚਿਹਰੇ ਦੀ ਪਛਾਣ ਜਿਵੇ ਡਿਜੀਟਲ ਤਕਨੀਕ ਨਾਲ ਲੱਗੇਗੀ। ਖੇਤੀ ਦੇ ਸੀਜਨ ਵਿੱਚ ਇਹ ਸਕੀਮ 60 ਦਿਨ ਰੁਜਗਾਰ ਦਾ ਪ੍ਰਬੰਧਨ ਨਹੀ ਕਰੇਗੀ। ਇਸ ਨਾਲ ਮਜਦੂਰ ਵਰਗ ਦਾ ਆਰਥਿਕ ਸ਼ੋਸ਼ਣ ਹੋਵੇਗਾ। ਪ੍ਰਦਰਸ਼ਨ ਦੌਰਾਨ ਨਵੀ ਸਕੀਮ ਰੱਦ ਕਰਨ, ਸਾਲ ਵਿੱਚ 250 ਦਿਨ ਕੰਮ ਦੇਣ, 700 ਰੁਪਏ ਦਿਹਾੜੀ ਕਰਨ, ਕੀਤੇ ਗਏ ਕੰਮ ਦਾ ਬਕਾਇਆ , ਸਰਕਾਰੀ ਕਾਮਿਆਂ ਵਾਲੀਆਂ ਸਹੂਲਤਾਂ ਦੇਣ, ਬੇਰੁਜਗਾਰੀ ਭੱਤਾ ਲਾਜਮੀ ਕਰਨ, ਦਿਨ ਵਿੱਚ ਕੇਵਲ 8 ਘੰਟੇ ਕੰਮ ਲੈਣ ਦੀ ਮੰਗ ਦਾ ਮੈਮੋਰੰਡਮ ਦਿੱਤਾ ਗਿਆ। ਇਸਦੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਮਜਦੂਰ ਵਿਰੋਧੀ ਨੀਤੀਆਂ ਤੇ ਰੋਕ ਨਾ ਲਾਈ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਪਵਿੱਤਰ ਸਿੰਘ, ਨਿਰਮਲ ਸਿੰਘ, ਰਣਧੀਰ ਸਿੰਘ, ਰਾਮ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button