Punjab

ਭਗਵੰਤ ਮਾਨ ਪੰਜਾਬ ਨੂੰ ਪੁਰਾਣੇ ਦੌਰ ‘ਚ ਲਿਜਾਉਣ ਲਈ ਕੇਂਦਰ ਨਾਲ ਕਰ ਰਿਹਾ ਮੀਟਿੰਗਾਂ-ਚੰਨੀ

ਚੰਡੀਗੜ੍ਹ, 20 ਮਾਰਚ-ਪੰਜਾਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਮਾਣਯੋਗ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਹਨ, ਜਿਸ ਵਿਚ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਇੱਕ ਬਹੁਤ ਵੱਡੀ ਵਿਉਂਤਬੰਦੀ ਤਿਆਰੀ ਕੀਤੀ ਹੈ! ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਅੰਬਾਲੇ ਦੇ ਵਿੱਚ ਉਥੇ ਵਾਟਰ ਕੈਨ, ਅੱਥਰੂ ਗੈਸ ਦੇ ਗੋਲੇ ਹਰ ਤਰਾਂ ਦਾ ਐਮੋਨੇਸ਼ਨ ਭੇਜ ਦਿੱਤਾ ਗਿਆ ਹੈ! ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਪੰਜਾਬ ਦੇ ਸੰਗਰੂਰ,ਪਟਿਆਲੇ ਤੇ ਅੰਬਾਲੇ ਦੇ ਵਿੱਚ ਅੱਜ-ਕੱਲ ਨੂੰ ਆਉਣ ਵਾਲੇ ਦਿਨਾਂ ‘ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ‘ਤੇ ਹੋਏਗਾ, ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ! ਉਨ੍ਹਾਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਕਿਹਾ ਕਿ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ, ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਹਾਂ ਮੈਂ ਕਿਸਾਨਾਂ ਦੇ ਨਾਮ ‘ਤੇ ਤੁਸੀਂ ਵੋਟਾਂ ਲਈਆਂ, ਇਹ ਸਾਜਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋਗੇ! ਤੁਸੀਂ ਕਿਸ ਤਰਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ, ਜਦਕਿ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ ਤੇ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦਿੱਤੀ ਹੋਈ ਹੈ, ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਹਨ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਅਸੀਂ ਬਹੁਤ ਦਰਦ ਸਹਿ ਚੁੱਕੇ ਹਾਂ,ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ, ਸੋ ਮੈਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਜਿਸ਼ਾਂ ਦੇ ਵਿੱਚ ਤੁਸੀਂ ਆਪ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਡੋਬਣ ਦਾ ਤੇ ਪੰਜਾਬ ਨੂੰ ਇੱਕ ਉਹੀ ਪੁਰਾਣੇ ਦੌਰ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਨਾ ਕਰੋ!

Related Articles

Leave a Reply

Your email address will not be published. Required fields are marked *

Back to top button