Punjab

ਬੈਂਕ ਨੇ ਨਿਭਾਇਆ ਵਾਅਦਾ, ਪੀੜਤਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤੀ 24 ਲੱਖ ਰੁਪਏ ਦੀ ਰਕਮ

ਸਾਦਿਕ, 19 ਅਗਸਤ : ਕਰੀਬ ਮਹੀਨਾ ਪਹਿਲਾਂ ਭਾਰਤੀ ਸਟੇਟ ਬੈਂਕ ਇੰਡੀਆ ਬਰਾਂਚ ਸਾਦਿਕ ਦੇ ਕਲਰਕ ਵੱਲੋਂ ਕੀਤੇ ਕਰੋੜਾਂ ਰੁਪਏ ਦੇ ਘਪਲੇ ਵਿੱਚੋਂ ਬੈਂਕ ਅਧਿਕਾਰੀਆਂ ਵੱਲੋਂ ਆਪਣੇ ਕੀਤਾ ਵਾਅਦਾ ਪੂਰਾ ਕਰਦੇ ਹੋਏ ਕਰੀਬ 24 ਲੱਖ ਰੁਪਏ ਦੀ ਰਾਸ਼ੀ 6 ਪੀੜਤ ਲੋਕਾਂ ਦੇ ਖਾਤਿਆਂ ਵਿੱਚ ਅੱਜ ਟ੍ਰਾਂਸਫਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਬੈਂਕ ਦਾ ਕਲਰਕ ਅਮਿਤ ਧੀਂਗੜਾ ਕਰੋੜਾਂ ਰੁਪਏ ਦਾ ਘਪਲਾ ਕਰ ਕੇ ਫ਼ਰਾਰ ਹੋ ਗਿਆ ਸੀ। ਲੋਕਾਂ ਨੂੰ ਪਤਾ ਲੱਗਣ ‘ਤੇ ਹੜਕੰਪ ਮੱਚ ਗਿਆ ਤੇ ਕਿਰਤੀ ਕਿਸਾਨ ਯੂਨੀਅਨ ਨੇ ਬੈਂਕ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਸੀ। ਲੋਕ ਰੋਹ ਨੂੰ ਦੇਖਦੇ ਹੋਏ ਬੈਂਕ ਅਧਿਕਾਰੀਆਂ ਨੇ ਧਰਨੇ ਦੌਰਾਨ ਲਿਖਤੀ ਵਾਅਦਾ ਕੀਤਾ ਸੀ ਕਿ ਜੋ ਘਪਲਾ ਹੋਇਆ ਹੈ ਉਹ ਬੈਂਕ ਨਾਲ ਹੋਇਆ ਹੈ ਤੇ ਅਸੀਂ 18 ਅਗਸਤ ਤੋਂ ਰੁਪਏ ਲੋਕਾਂ ਨੂੰ ਦੇਣਾ ਸ਼ੁਰੂ ਕਰ ਦੇਵਾਂਗੇ। ਬੈਂਕ ਦੇ ਆਰਐੱਮ ਪ੍ਰਵੀਨ ਸੋਨੀ ਨੇ ਦੱਸਿਆ ਕਿ ਲਿਖਤੀ ਕਾਰਵਾਈ ਮੁਕੰਮਲ ਕਰਕੇ ਰੁਪਏ ਵੀਰਪਾਲ ਕੌਰ ਬੀਹਲੇਵਾਲਾ, ਜਲੰਧਰ ਸਿੰਘ ਕਾਉਣੀ, ਗੁਰਚਰਨ ਸਿੰਘ ਬੀਹਲੇਵਾਲਾ, ਬਲਜਿੰਦਰ ਕੌਰ ਬੀਹਲੇਵਾਲਾ, ਨਿਸ਼ਾਨ ਸਿੰਘ ਚੱਕ ਜਮੀਤ ਸਿੰਘ ਵਾਲਾ, ਅਮਨਦੀਪ ਕੌਰ ਵਾਸੀ ਸਾਦਿਕ ਦੇ ਖਾਤਿਆਂ ਵਿੱਚ ਕਰੀਬ 24 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਜਾ ਰਹੀ ਹੈ।ਬੈਂਕ ਨੇ ਗਾਹਕਾਂ ਦੀ ਮਸ਼ਕਿਲ ਨੂੰ ਦੇਖਦਿਆਂ ਇੱਕ ਪ੍ਰਤੀਸ਼ਤ ਵੱਧ ਵਿਆਜ ਸਮੇਤ ਇਹ ਰਕਮ ਵਾਪਸ ਕੀਤੀ ਹੈ ਤੇ ਬਾਕੀ ਦਰਖ਼ਾਸਤਾਂ ਦਾ ਕੰਮ ਵੀ 90 ਦਿਨਾਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button