Punjab

ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ; ਫ਼ੌਜੀ ਜਵਾਨ ਦੀ ਮੌਤ

ਗਿੱਦੜਬਾਹਾ, 27 ਨਵੰਬਰ :  ਅੱਜ ਸਵੇਰ ਸੜਕ ਹਾਦਸੇ ਵਿੱਚ ਫੌਜੀ ਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਠਾਣਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਛੱਤਿਆਣਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ਆਪਣੀ ਡਿਊਟੀ ‘ਤੇ ਜਾਣ ਲਈ ਸਵੇਰੇ ਘਰ ਤੋਂ ਕਾਰ ‘ਤੇ ਨਿਕਲਿਆ ਛਤਿਆਣੇ ਤੋਂ ਭਲਾਈਆਣਾ ਲਿੰਕ ਰੋਡ ਤੇ ਕਾਰ ਬੇਕਾਬੂ ਹੋਣ ਕਾਰਨ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ ਰਾਹਗੀਰਾਂ ਨੇ ਫੌਜੀ ਜਵਾਨ ਨੂੰ ਜਲਦੀ ਨਾਲ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਫੌਜੀ ਜਵਾਨ ਨੂੰ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Related Articles

Leave a Reply

Your email address will not be published. Required fields are marked *

Back to top button