Punjab

ਤਰਨਤਾਰਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਏ ਦੋ ਡ੍ਰੋਨ

ਤਰਨਤਾਰਨ, 27 ਨਵੰਬਰ : ਤਰਨਤਾਰਨ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਨੇੜਲੇ ਵੱਖ-ਵੱਖ ਪਿੰਡਾਂ ਵਿੱਚੋਂ ਸਰਹੱਦ ਪਾਰੋਂ ਆਏ ਦੋ ਡ੍ਰੋਨ ਬੀ.ਐੱਸ.ਐੱਫ. ਨੇ ਬਰਾਮਦ ਕਰਕੇ ਸਬੰਧਤ ਥਾਣਿਆਂ ਦੀ ਪੁਲਿਸ ਹਵਾਲੇ ਕੀਤੇ ਹਨ। ਜਿਥੇ ਅਣਪਛਾਤੇ ਵਿਅਕਤੀਆਂ ਵਿਰੁੱਧ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਭਰੋਪਾਲ ਨੇ ਕੰਪਨੀ ਕਮਾਂਡਰ ਇੰਸਪੈਕਟਰ ਅਬਸਾਲੋਮ ਨੇ ਦੱਸਿਆ ਕਿ ਪਿੰਡ ਬੁਰਜ ਵਿੱਚੋਂ ਏਅਰ ਐੱਸ 3 ਕੰਪਨੀ ਦਾ ਡ੍ਰੋਨ ਬਰਾਮਦ ਹੋਇਆ। ਜਿਸ ਨੂੰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ ਖਾਲੜਾ ਅਧੀਨ ਆਉਂਦੀ ਸਰਹੱਦੀ ਚੌਂਕੀ ਪਲੋ ਪੱਤੀ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 181 ਬਟਾਲੀਅਨ ਦੇ ਕੰਪਨੀ ਕਮਾਂਡਰ ਗਣੇਸ਼ਾ ਰਾਮ ਦੀ ਅਗਵਾਈ ਵਾਲੀ ਟੀਮ ਦੇ ਨਾਲ ਥਾਣਾ ਖਾਲੜਾ ਦੀ ਪੁਲਿਸ ਨੇ ਅੰਮ੍ਰਿਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਲੋ ਪੱਤੀ ਦੇ ਖੇਤਾਂ ਵਿੱਚੋਂ ਟੁੱਟਾ ਹੋਇਆ ਡੀਜੇਆਈ ਮੈਵਿਸ 3 ਕਲਾਸਿਕ ਕੰਪਨੀ ਦਾ ਡ੍ਰੋਨ ਬਰਾਮਦ ਕੀਤਾ। ਉਕਤ ਦੋਵਾਂ ਕੇਸਾਂ ਦੀ ਕ੍ਰਮਵਾਰ ਜਾਂਚ ਏਐੱਸਆਈ ਕਰਮ ਸਿੰਘ ਅਤੇ ਏਐੱਸਆਈ ਸ਼ਿੰਗਾਰਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button