Punjab

ਬੇਕਰੀਆਂ ‘ਚ ਸਫ਼ਾਈ ਨਾ ਹੋਣ ਕਾਰਨ ਫੂਡ ਸੇਫਟੀ ਟੀਮ ਨੇ ਕੀਤੀ ਕਾਰਵਾਈ

ਲੁਧਿਆਣਾ, 18 ਜੁਲਾਈ : ਫੂਡ ਸੇਫਟੀ ਟੀਮ ਨੇ ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਸਲੇਮ ਟਾਬਰੀ ਤੇ ਟਿੱਬਾ ਰੋਡ ਇਲਾਕੇ ਦੀਆਂ ਕਈ ਬੇਕਰੀਆਂ ਵਿਚ ਵਿਸਥਾਰਪੂਰਵਕ ਜਾਂਚ ਕੀਤੀ। ਇਹ ਜਾਂਚ ਉਨ੍ਹਾਂ ਥਾਵਾਂ ‘ਤੇ ਹੋਈ ਹੈ, ਜਿੱਥੇ ਫੈਕਟਰੀਆਂ ’ਚ ਫਰੂਟ ਕੇਕ, ਬੰਦ, ਫੈਨ (ਰਸਕ) ਤੇ ਕਰੀਮ ਰੋਲ ਬਣਾਏ ਜਾਂਦੇ ਹਨ। ਜਾਂਚ ਦੌਰਾਨ ਕਈ ਬੇਕਰੀਆਂ ਵਿਚ ਸਫਾਈ ਦੀ ਕਮੀ ਪਾਈ ਗਈ ਤੇ ਮੌਕੇ ‘ਤੇ ਚਾਲਾਨ ਜਾਰੀ ਕੀਤੇ ਗਏ ਤੇ ਕਈ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਲਏ ਗਏ। ਇਨ੍ਹਾਂ ਸੈਂਪਲਾ ਵਿਚ ਫਰੂਟ ਕੇਕ ਦੀਆਂ ਦੋ ਕਿਸਮਾਂ, ਕਰੀਮ, ਨਮਕ, ਵਰਤਿਆ ਹੋਇਆ ਤੇਲ, ਪਾਮੋਲੀਨ ਤੇਲ, ਮਿਲਕ ਕੇਕ, ਫੈਨ ਤੇ ਕਰੀਮ ਰੋਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਸੈਪਲ ਟੈਸਟ ਲਈ ਸਟੇਟ ਲੈਬ ਵੱਲ ਭੇਜੇ ਗਏ ਹਨ। ਰਿਪੋਰਟ ਦੇ ਅਧਾਰ ‘ਤੇ ਭਵਿੱਖ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਅਮਰਜੀਤ ਕੌਰ ਨੇ ਕਿਹਾ ਕਿ ਸਾਡੀ ਤਰਜੀਹ ਲੋਕਾਂ ਨੂੰ ਸੁਰੱਖਿਅਤ ਤੇ ਸਾਫ਼ ਖਾਣਾ ਮੁਹੱਈਆ ਕਰਵਾਉਣੀ ਹੈ, ਜੋ ਵੀ ਇਕਾਈਆਂ ਸਫਾਈ ਵਾਲਾ ਕੰਮ ਨਹੀਂ ਕਰਦੀਆਂ, ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਫੂਡ ਸੇਫਟੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੁਧਿਆਣਾ ਵਿਚ ਭਵਿੱਖ ਵਿਚ ਵੀ ਨਿਯਮਤ ਜਾਂਚਾਂ ਤੇ ਕਾਰਵਾਈ ਜਾਰੀ ਰਹੇਗੀ ਤਾਂ ਜੋ ਖਾਣ-ਪੀਣ ਦੇ ਮਿਆਰ ਨੂੰ ਯਕੀਨੀ ਬਣਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button