Punjab

ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ‘ਚ ਡੇਅਰੀਆਂ ਦੇ ਅਣਪਛਾਤੇ ਮਾਲਕਾਂ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ, 27 ਜਨਵਰੀਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਬੁੱਢੇ ਦਰਿਆ ਦੇ ਆਲੇ ਦੁਆਲੇ ਪੈਂਦੀਆਂ ਡੇਅਰੀਆਂ ਦੇ ਅਣਪਛਾਤੇ ਮਾਲਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮੁਕਦਮਾ ਉਪਮੰਡਲ ਇੰਜੀਨੀਅਰ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਉਪ ਮੰਡਲ ਇੰਜੀਨੀਅਰ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਬੁੱਢੇ ਦਰਿਆ ਦੇ ਨਾਲ ਲੱਗਦੀਆਂ ਡੇਅਰੀਆਂ ਵੱਲੋਂ ਦਰਿਆ ਵਿੱਚ ਸੁੱਟੇ ਜਾ ਰਹੇ ਵੇਸਟ ਦੇ ਨਾਲ ਬੁੱਢਾ ਦਰਿਆ ਹੋਰ ਜਿਆਦਾ ਪ੍ਰਦੂਸ਼ਿਤ ਹੋ ਰਿਹਾਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਲੇ ਗੌਰ ਹੈ ਕਿ ਕਈ ਦਹਾਕੇ ਪਹਿਲੋਂ ਇਸ ਥਾਂ ਤੇ ਬਿਲਕੁਲ ਸਾਫ ਪਾਣੀ ਚੱਲਦਾ ਸੀ । ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਨੇ ਇਸ ਕਦਰ ਕੁਦਰਤ ਦਾ ਘਾਣ ਕੀਤਾ ਕਿ ਹੁਣ ਬੁੱਢੇ ਦਰਿਆ ਨੇ ਬੁੱਢੇ ਨਾਲੇ ਦਾ ਰੂਪ ਧਾਰਨ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button