Punjab

ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਰਈਆ, 13 ਅਗਸਤ : ਇੰਪਲਾਈਜ ਜੋਇੰਟ ਫੋਰਮ, ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਗਰੈਡ ਸਬਸਟੇਸ਼ਨ ਇਮਪਲਾਈਜ ਯੂਨੀਅਨ ਵੱਲੋਂ ਦਿੱਤੇ ਸੰਘਰਸ਼ ਤਹਿਤ ਦੂਜੇ ਦਿਨ ਵੀ ਵੱਡੀ ਰੋਸ ਰੈਲੀ ਕੀਤੀ ਗਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਹਰਪਿੰਦਰ ਸਿੰਘ ਚਾਹਲ, ਡਿਪਟੀ ਜਰਨਲ ਸਕੱਤਰ ਤਰਨ ਤਾਰਨ ਪਵਨ ਕੁਮਾਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਬਿਜਲੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਬਿਜਲੀ ਮੰਤਰੀ ਪੰਜਾਬ ਸਰਕਾਰ ਹਰਭਜਨ ਸਿੰਘ ਈਟੀਓ ਵੱਲੋਂ ਮੁਲਾਜ਼ਮਾਂ ਨੂੰ ਐਸਮਾ ਲਗਾਉਣ ਲਈ ਧਮਕਾਇਆ ਜਾ ਰਿਹਾ ਹੈ, ਪਰ ਬਿਜਲੀ ਕਰਮਚਾਰੀ ਇਹੋ ਜਿਹੀਆਂ ਧਮਕੀਆਂ ਦੀ ਪ੍ਰਵਾਹ ਨਹੀ ਕਰਦੇ। ਆਪਣੇ ਹੱਕਾਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿਚ ਪੂਰੇ ਜ਼ੋਰ ਨਾਲ ਸ਼ਾਮਲ ਹੋਵਾਂਗੇ। ਇਸ ਲਈ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਚਿਤਾਵਨੀ ਹੈ ਕਿ 02-06-2025 ਦੀ ਮੀਟਿੰਗ ’ਚ ਹੋਇਆਂ ਸਹਿਮਤੀਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ, ਨਹੀਂ ਤਾਂ ਹੋਰ ਤਿੱਖਾ ਸੰਘਰਸ਼ ਦਿੱਤਾ ਜਾਵੇਗਾ। ਇਹ ਮਾਸ ਲੀਵ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਡਿਪਟੀ ਜਰਨਲ ਸਕੱਤਰ ਤਰਨ ਤਾਰਨ ਪਵਨ ਕੁਮਾਰ, ਪ੍ਰਧਾਨ ਹਰਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਖੋਜਕੀਪੁਰ, ਜਨਰਲ ਸਕੱਤਰ ਗੁਰਵਿੰਦਰ ਸਿੰਘ ਬਾਠ, ਡਿਵੀਜ਼ਨ ਸਕੱਤਰ ਹਰਜੀਤ ਸਿੰਘ, ਕੈਸ਼ੀਅਰ ਦਿਲਬਾਗ ਸਿੰਘ, ਸਵਿੰਦਰ ਸਿੰਘ, ਅਸ਼ੀਸ਼ ਕੁਮਾਰ ਆਰੇ, ਹਰਜੀਤ ਸਿੰਘ ਜੇਈ, ਲਵਪ੍ਰੀਤ ਭਲਵਾਨ, ਲਵਪ੍ਰੀਤ ਸਿੰਘ ਕੈਸ਼ੀਅਰ, ਸੁਰਿੰਦਰ ਪਾਲ ਸਿੰਘ ਮਿੰਟੂ, ਵਰੁਣ ਦੀਪ ਸਿੰਘ, ਗੁਰਜੀਤ ਸਿੰਘ, ਜੋਬਨਪ੍ਰੀਤ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਸੁੱਖਵਿੰਦਰ ਸਿੰਘ ਜੇਈ, ਹਰਜੀਤ ਸਿੰਘ ਜੇਈ, ਮਨਦੀਪ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button