
ਭਗਤਾ ਭਾਈਕਾ, 15 ਮਈ-ਜੁਆਇੰਟ ਫੋਰਮ ਦੇ ਸੱਦੇ ਤੇ ਸਬ ਡਵੀਜਨ ਭਗਤਾ ਭਾਈਕਾ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਚੇਤਨਾ ਰੈਲੀ ਕੀਤੀ ਗਈ। ਜਿਸ ਵਿਚ ਬੁਲਾਰਿਆਂ ਨੇ ਮੰਗ ਕੀਤੀ ਕਿ ਜੋ ਖਰੜ ਡਵੀਜਨ ਅਤੇ ਲਾਲੜੂ ਡਵੀਜਨ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਸਾਂਝੇ ਫੋਰਮ ਦੀ ਲੀਡਰਸ਼ਿਪ ਨੂੰ ਮੀਟਿੰਗ ਦਿੱਤੀ ਜਾਵੇ। ਜੇਕਰ ਮੀਟਿੰਗ ਦੇ ਕੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਤਾਂ ਪੈਡੀ ਸ਼ੀਜਨ ਦੇ ਸ਼ੁਰੂ ਹੋਣ ‘ਤੇ ਵਰਕ ਟੂ ਰੂਲ ਲਾਗੂ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ। ਇਸ ਰੈਲੀ ਨੂੰ ਵਿਨੋਦ ਸਿੰਘ ਖਾਲਸਾ ਪ੍ਰਧਾਨ ਟੀਐੱਸਯੂ, ਅਮਨਦੀਪ ਸਕੱਤਰ ਟੀਐੱਸਯੂ, ਗੁਰਵਿੰਦਰ ਸਿੰਘ ਪ੍ਰਧਾਨ ਐੱਮਐੱਸਯੂ, ਸੁਰਿੰਦਰਪਾਲ ਸਿੰਘ ਪ੍ਰਧਾਨ ਇੰਮਪਲਾਈਜ ਫੈਡਰੇਸ਼ਨ, ਬਿੰਦਰ ਸਿੰਘ ਸੂਬਾ ਆਗੂ ਇੰਮਪਲਾਈਜ ਫੈਡਰੇਸ਼ਨ, ਅਜੈ ਕੁਮਾਰ ਪਾਵਰਕਾਮ ਐਊਟਸੋਰਸਿੰਗ, ਮਹਿੰਦਰਪਾਲ ਸਿੰਘ ਇੰਮਪਲਾਈਜ ਫੈਡਰੇਸ਼ਨ, ਰਜਿੰਦਰ ਕੁਮਾਰ ਐੱਮਐੱਸਯੂ, ਬਲਜ਼ੀਤ ਸਿੰਘ ਸਰਕਲ ਪ੍ਰਧਾਨ ਟੀਐੱਸਯੂ ਅਤੇ ਮਨੋਜ ਕੁਮਾਰ ਪ੍ਰੈੱਸ ਸਕੱਤਰ ਨੇ ਸੰਬੋਧਨ ਕੀਤਾ।



