
ਪਟਿਆਲਾ, 4 ਜੁਲਾਈ 2025 : ਸੂਬੇ ’ਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਆਇਆ ਹੈ। ਵੀਰਵਾਰ ਨੂੰ 41 ਏਕਿਊਆਈ ਦੇ ਨਾਲ ਪਟਿਆਲਾ ਦੀ ਹਵਾ ਸੂਬੇ ’ਚ ਸਭ ਤੋਂ ਚੰਗੀ ਰਹੀ। ਬਾਰਿਸ਼ ਤੋਂ ਪਹਿਲਾਂ ਜਿੱਥੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦਾ ਏਕਿਊਆਈ ਮਾਡਰੇਟ ਕੈਟਾਗਰੀ ’ਚ ਸੀ, ਉਥੇ ਹੁਣ ਬਿਹਤਰ ਕੈਟਾਗਰੀ ’ਚ ਪੁੱਜ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਦਾ ਏਕਿਊਆਈ ਪੱਧਰ 50 ਤੇ ਖੰਨਾ ਦਾ 52 ਰਿਹਾ। ਵਾਤਾਵਰਨ ਮਾਹਿਰਾਂ ਦੀ ਮੰਨੀਏ ਤਾਂ ਬਾਰਿਸ਼ ਕਾਰਨ ਹਵਾ ’ਚ ਮੌਜੂਦ ਧੂੜ ਦੇ ਕਣ ਧੋਤੇ ਜਾਣ ਨਾਲ ਏਕਿਊਆਈ ਬਿਹਤਰ ਹੋਇਆ ਹੈ। ਵੈਸੇ ਵੀ ਗਰਮੀਆਂ ’ਚ ਪ੍ਰਦੂਸ਼ਣ ਘੱਟ ਹੋ ਜਾਂਦਾ ਹੈ, ਕਿਉਂਕਿ ਪ੍ਰਦੂਸ਼ਣ ਇਕ ਥਾਂ ਬਲਾਕ ਨਹੀਂ ਹੁੰਦਾ, ਜਦਕਿ ਸਰਦੀਆਂ ’ਚ ਵਾਤਾਵਰਨ ਠੰਢਾ ਹੋਣ ਕਾਰਨ ਪ੍ਰਦੂਸ਼ਿਤ ਕਣ ਜਮ੍ਹਾ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਸਰਦੀਆਂ ’ਚ ਵਾਹਨਾਂ ਤੇ ਪਰਾਲੀ ਦੇ ਧੂਏਂ ਨਾਲ ਸੂਬਾ ਗੈਸ ਚੈਂਬਰ ’ਚ ਤਬਦੀਲ ਹੋ ਜਾਂਦਾ ਹੈ।
ਪਟਿਆਲਾ-41
ਬਠਿੰਡਾ-50
ਖੰਨਾ-52
ਜਲੰਧਰ-62
ਲੁਧਿਆਣਾ-62
ਮੰਡੀ ਗੋਬਿੰਦਗੜ੍ਹ-99



