National

ਬਾਰਾਤ ਦੀ ਉਡੀਕ ਕਰਦਾ ਰਿਹਾ ਪਰਿਵਾਰ, ਪਰ ਨਹੀਂ ਆਇਆ ਲਾੜਾ

ਹਾਜੀਪੁਰ, 16 ਦਸੰਬਰ : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬੇਲਾ ਸਰਿਆਣਾ ਵਿੱਚ ਇੱਕ ਕੁੜੀ ਦੇ ਵਿਆਹ ਵਾਲੇ ਘਰ ਵਿੱਚ ਉਸ ਸਮੇ ਸੋਗ ਦੀ ਲਹਿਰ ਸ਼ਾਅ ਗਈ ਜਦੋਂ ਲਾੜੇ ਦਾ ਪਰਿਵਾਰ ਵਿਆਹ ਦੀ ਬਾਰਾਤ ਲੈ ਕੇ ਨਹੀਂ ਪਹੁੰਚਿਆ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਬਾਰਾਤ ਦਾ ਸਵਾਗਤ ਕਰਨ ਲਈ ਇੰਤਜ਼ਾਰ ਕਰ ਰਹੇ ਸਨ। ਕੁੜੀ ਦੇ ਪਿਤਾ ਸਾਈਂ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਇੱਕ ਮਹੀਨਾ ਪਹਿਲਾਂ ਲੁਧਿਆਣਾ ਦੇ ਇੱਕ ਪਿੰਡ ਵਿੱਚ ਤੈਅ ਹੋ ਗਿਆ ਸੀ। ਵਿਆਹ ਦੀ ਬਾਰਾਤ ਦੀ ਤਰੀਕ ਵੀ ਤੈਅ ਹੋ ਗਈ ਸੀ। ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਰਿਸ਼ਤੇਦਾਰ ਵੀ ਘਰ ਵਿੱਚ ਮੌਜੂਦ ਸਨ ਜਦੋਂ ਇੱਕ ਰਿਸ਼ਤੇਦਾਰ ਨੇ ਸਾਨੂੰ ਦੱਸਿਆ ਕਿ ਮੁੰਡੇ ਦਾ ਪਰਿਵਾਰ ਵਿਆਹ ਤੋਂ ਪਿੱਛੇ ਹੱਟ ਗਿਆ ਹੈ ਅਤੇ ਬਾਰਾਤ ਨਹੀਂ ਆਵੇਗੀ। ਇਸ ਦੁਖਦਾਈ ਖ਼ਬਰ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਮੇਰੀ ਧੀ ਲਗਾਤਾਰ ਅੱਖਾਂ ’ਚੋਂ ਹੰਝੂ ਕੇਰ ਰਹੀ ਹੈ। ਸਾਈਂ ਨੇ ਦੱਸਿਆ ਕਿ ਉਸਨੂੰ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ ਮੁੰਡੇ ਦਾ ਪਰਿਵਾਰ ਬਹੁਤ ਜ਼ਿਆਦਾ ਦਾਜ ਦੀ ਮੰਗ ਕਰ ਰਿਹਾ ਸੀ, ਇਸੇ ਕਰਕੇ ਉਹ ਬਾਰਾਤ ਨਹੀਂ ਲੈ ਕੇ ਆਏ। ਸਾਈਂ ਨੇ ਦੱਸਿਆ ਕਿ ਉਹ ਗ਼ਰੀਬ ਹੈ ਅਤੇ ਪਹਿਲਾਂ ਹੀ 3 ਧੀਆਂ ਦਾ ਵਿਆਹ ਕਰ ਚੁੱਕਾ ਹੈ। ਜਾਨਵਰ ਪਾਲ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਇਸ ਮਾਮਲੇ ਸਬੰਧੀ ਲੜਕੀ ਦੇ ਪਰਿਵਾਰ ਨੇ ਹਾਜੀਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button