Punjab

ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਭਾਵਾਧਸ ਵੱਲੋਂ ਕੱਢੀ ਮੋਟਰਸਾਈਕਲ ਰੈਲੀ 

ਜੈ ਭੀਮ ਦੇ ਜੈਕਾਰਿਆਂ ਨਾਲ ਗੂੰਜਿਆ ਫ਼ਿਰੋਜ਼ਪੁਰ 

ਫ਼ਿਰੋਜ਼ਪੁਰ, 13 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਫ਼ਿਰੋਜ਼ਪੁਰ ਵੱਲੋਂ ਜਨਰਲ ਸਕੱਤਰ ਪੰਜਾਬ ਕਿੱਕਰ ਸਹੋਤਾ ਅਤੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਹੋਤਾ ਦੀ ਅਗਵਾਈ ਹੇਠ ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਫ਼ਿਰੋਜ਼ਪੁਰ ਦੇ ਦਿੱਲੀ ਗੇਟ ਤੋਂ ਫ਼ਿਰੋਜ਼ਪੁਰ ਛਾਉਣੀ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਤੋਂ ਪਹਿਲਾਂ ਦਿੱਲੀ ਗੇਟ ਵਿਖੇ ਰੱਖੇ ਗਏ ਸਮਾਗਮ ਵਿਚ ਭਾਰੀ ਗਿਣਤੀ ’ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਪਹੁੰਚੇ। ਇਸ ਮੌਕੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਬਾਬਾ ਸਾਹਿਬ ਜੀ ਦੀ ਫੋਟੋ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਾਰਿਆਂ ਨੂੰ ਉਸ ਮਹਾਨ ਸ਼ਖਸ਼ੀਅਤ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪਿੱਪਲ ਸਹੋਤਾ ਵਲੋਂ ਕਰਵਾਏ ਜਾ ਰਹੇ ਭਾਵਾਧਸ ਦੇ ਕਾਰਜ਼ਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਐਮ.ਐਲ.ਏ ਰਣਬੀਰ ਸਿੰਘ ਭੁੱਲਰ ਸਮੇਤ ਵੱਖ–ਵੱਖ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਉਪਰੰਤ ਨੀਲੇ ਝੰਡਿਆਂ ਦੇ ਨਾਲ ਮੋਟਰਸਾਈਕਲ ਰੈਲੀ ਜੋ ਦਿੱਲੀ ਗੇਟ ਤੋਂ ਹੁੰਦੀ ਹੋਈ ਸੈਕਟਰੀਏਟ ਫ਼ਿਰੋਜ਼ਪੁਰ ਛਾੳਣੀ ਵਿਖੇ ਪਹੁੰਚੀਰੈਲੀ ਦੌਰਾਨ ਸਾਰੇ ਰਸਤੇ ਵਿੱਚ ਜੈ ਭੀਮ ਦੇ ਜੈਕਾਰੇ ਲੱਗਦੇ ਗਏ, ਨੌਜਵਾਨਾਂ ਦਾ ਆਪਣੇ ਰਹਿਬਰ ਪ੍ਰਤੀ ਜੋ ਪਿਆਰ ਵੇਖਣ ਨੂੰ ਮਿਲ ਰਿਹਾ ਸੀ ਇਸ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਲੱਗ ਰਿਹਾ ਸੀ। ਸੈਕਟਰੀਏਟ ਵਿਚ ਲੱਗੀ ਬਾਬਾ ਸਾਹਿਬ ਦੀ ਮੂਰਤੀ ਅੱਗੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਜੈ ਭੀਮ ਦੇ ਜੈਕਾਰੇ ਲਾ ਇਸ ਰੈਲੀ ਦੀ ਸਮਾਪਤੀ ਕੀਤੀ। ਇਸ ਮੌਕੇ ਸੰਤ ਯਸ਼ਪਾਲ ਜੀ ਮੁਖੀ ਡੇਰਾ ਮਾਤਾ ਭੀਲਣੀ ਫ਼ਿਰੋਜ਼ਪੁਰ ਛਾਉਣੀ, ਸ਼ਾਮ ਲਾਲ ਭੰਗੀ ਪ੍ਰਧਾਨ ਆਦਿ ਧਰਮ ਸਮਾਜ, ਰਾਜੇਸ਼ ਤੇਜੀ ਹੈੱਡ ਗ੍ਰੰਥੀ, ਬਾਬਾ ਮਾਂਟੂ ਗਿੱਲ ਧਰਮ ਗੁਰੂ, ਸੇਵਕ ਵਿਜੇ ਸ਼ੈਰੀ ਪ੍ਰਚਾਰ ਸਕੱਤਰ, ਜੱਜ ਸਹੋਤਾ ਜ਼ਿਲ੍ਹਾ ਵਾਈਸ ਪ੍ਰਧਾਨ, ਸੁਖਵਿੰਦਰ ਸਿੰਘ ਕਾਰਜਕਾਰਨੀ ਪ੍ਰਧਾਨ ਪੰਜਾਬ, ਵਿਜੈ ਸੰਧੂ ਵਾਈਸ ਪ੍ਰਧਾਨ, ਉਡੀਕ ਗੋਰੀਆ ਹਲਕਾ ਸ਼ਹਿਰੀ ਪ੍ਰਧਾਨ, ਸੋਨੂ ਹੰਸ, ਭਾਰਤ ਭੂਸ਼ਨ ਸੈਂਟਰ ਕਮੇਟੀ ਮੈਂਬਰ, ਰਾਜੂ ਪਹਿਲਵਾਨ, ਬੱਬੂ ਘਾਰੂ, ਸੁਰਜੀਤ ਭੰਡਾਰੀ ਪ੍ਰਧਾਨ, ਤਰਸੇਮ ਸਿੰਘ ਸਰਪੰਚ ਰਖੜੀ ਪਾਸਟਰ ਰਜਿੰਦਰ ਸਹੋਤਾ, ਮੁਲਖ ਰਾਜ ਸਾਬਕਾ ਐਸਡੀਓ, ਸੁਰਜੀਤ ਸਿੰਘ ਭੱਟੀ ਲੂਥੜ, ਮੋਣਾ ਸਰਪੰਚ, ਸਾਗਰ ਸਹੋਤਾ, ਆਕਾਸ਼ ਅਟਵਾਲ, ਅਤੇ ਹੋਰ ਵੀ ਪਤਵੰਤੇ ਹਾਜ਼ਰ ਸਨ। ਅੰਤ ਵਿੱਚ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਜਨਰਲ ਸਕੱਤਰ ਪੰਜਾਬ ਕਿੱਕਰ ਸਹੋਤਾ ਨੇ ਆਏ ਸਾਰੇ ਵੱਖ–ਵੱਖ ਸਮਾਜ ਸਵੀ ਸੰਸਥਾਵਾਂ ਦੇ ਆਗੂਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ

Related Articles

Leave a Reply

Your email address will not be published. Required fields are marked *

Back to top button