Punjab

ਬਹਾਦਰੀ ਅਤੇ ਵਿਲੱਖਣ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਆਜ਼ਾਦੀ ਦਿਹਾੜੇ ‘ਤੇ ਸਨਮਾਨ, 15 ਜੁਲਾਈ ਤੱਕ ਮੰਗੀਆਂ ਅਰਜ਼ੀਆਂ

ਸੁਤੰਤਰਤਾ ਦਿਵਸ ਦੇ ਸਮਾਗਮ ਮੌਕੇ ਬਹਾਦਰੀ ਅਤੇ ਵਿਲੱਖਣ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ

ਮਾਲੇਰਕੋਟਲਾ 08 ਜੁਲਾਈ 2025 ਡਿਪਟੀ ਕਮਿਸ਼ਨਰ ਵੀਰਾਜ ਐਸ.ਤਿੜਕੇ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ 15 ਅਗਸਤ 2025 ਨੂੰ ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਖੇਤਰਾਂ ਵਿੱਚ ਉਪਲਬਧੀਆਂ ਕਰਨ ਵਾਲੇ ਅਤੇ ਬਹਾਦਰੀ ਦਿਖਾਉਣ ਵਾਲਿਆਂ ਨੂੰ ਹਰ ਸਾਲ ਦੀ ਤਰ੍ਹਾਂ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਣਾ ਹੈ। ਇਸ ਸਬੰਧੀ ਰਾਜ ਸਰਕਾਰ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਹ ਵਿਅਕਤੀ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਖੇਤਰ ਵਿੱਚ ਉਪਲਭਧੀਆਂ ਕੀਤੀਆਂ ਜਾ ਬਹਾਦਰੀ ਦਿਖਾਈ ਹੋਵੇ ਉਹ ਆਪਣੀਆਂ ਅਰਜ਼ੀਆਂ  15  ਜੁਲਾਈ 2025 ਤੱਕ ਦਫ਼ਤਰ  ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੀ (ਐਮ.ਏ.ਸ਼ਾਖਾ ਕਮਰਾ ਨੰਬਰ 04) ਵਿਖੇ ਜਮ੍ਹਾ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਵੀਰਾਜ ਐਸ.ਤਿੜਕੇ ਨੇ ਦੱਸਿਆਂ ਕਿ ਇਸ ਵਿੱਚ ਅੱਤਵਾਦੀਆਂ, ਦਹਿਸਤਗਰਦਾਂ ਜਾਂ ਹੋਰ ਗੈਰ ਸਮਾਜੀ ਅਨਸਰਾਂ ਨਾਲ ਨਜਿੱਠਣ ਅਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ਵਿਰੁੱਧ ਜਾਂ ਕਿਸੇ ਕੰਮ ਵਿੱਚ ਵਿਖਾਈ ਵਿਸ਼ੇਸ਼ ਬਹਾਦਰੀ  ਵਾਲੇ ਵਿਅਕਤੀ ਅਰਜ਼ੀਆਂ ਦੇ ਸਕਦੇ ਹਨ। ਇਸ ਤੋਂ ਇਲਾਵਾ ਸਮਾਜ ਸੇਵਾ,ਕਲਾ ,ਪ੍ਰਸਿੱਧ ਕਲਾ ਅਤੇ ਸਾਹਿਤ, ਵਿਗਿਆਨ ਅਤੇ ਤਕਨਾਲੋਜੀ ਅਤੇ ਹੋਰ ਪ੍ਰਵੀਨ ਕਿੱਤੇ ਦੇ ਖੇਤਰਾਂ ਵਿੱਚ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀ ਵੀ ਆਪਣੀ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਰਾਜ ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਸਰਕਾਰ ਪ੍ਰਮਾਣ ਪੱਤਰ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦੀ ਸਿਫ਼ਾਰਸ਼ ਨੂੰ ਵਿਚਾਰਿਆ ਨਹੀਂ ਜਾਵੇਗਾ।

Related Articles

Leave a Reply

Your email address will not be published. Required fields are marked *

Back to top button