
ਤਪਾ ਮੰਡੀ, 20 ਅਗਸਤ : ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੀ ਰਹਿਨੁਮਾਈ ਹੇਠ ਐਸਪੀ ਐਚ ਦੀ ਦੀਆਂ ਹਦਾਇਤਾਂ ਅਤੇ ਡੀ.ਐਸ.ਪੀ ਗੁਰਬਿੰਦਰ ਸਿੰਘ ਤਪਾ ਦੀ ਨਿਗਰਾਨੀ ਹੇਠ ਪੰਜਾਬ ਅੰਦਰ ਚੱਲ ਰਹੇ ਮਹਿੰਮ ‘ਯੁੱਧ ਨਸਿਆ ਵਿਰੁੱਧ ਨੂੰ ਮੱਦੇਨਜਰ ਰੱਖਦੇ ਹੋਏ ਐਸ ਆਈ ਸਰੀਫ ਖਾਨ ਮੁੱਖ ਅਫਸਰ ਥਾਣਾ ਤਪਾ ਦੀ ਟੀਮ ਵਲੋ ਸ਼ੱਕੀ ਵਿਅਕਤੀਆਂ, ਵਹੀਕਲਾ ਦੇ ਸਬੰਧ ਵਿਚ ਇਲਾਕਾ ਦੇ ਏਰੀਆ ਵਿਚ ਮੌਜੂਦ ਸੀ ਤਾਂ ਮੁੱਖ਼ਬਰ ਖਾਸ ਦੀ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਕਰਮ ਸਿੰਘ ਵਾਸੀ ਭੂੰਦੜ ਜਿਲ੍ਹਾ ਬਠਿੰਡਾ, ਕੁਲਦੀਪ ਕੁਮਾਰ ਉਰਫ ਕੀਪਾ ਪੁੱਤਰ ਜਗਦੀਸ ਰਾਏ ਵਾਸੀ ਭੋਡੀਵਾਲਾ ਜ਼ਿਲ੍ਹਾ ਮੋਗਾ, ਸੁਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੂਲੇਵਾਲ ਜ਼ਿਲ੍ਹਾ ਬਠਿੰਡਾ ਹਾਲ ਅਬਾਦ ਅਕੂਸਾਹ ਵਾਲਾ ਜ਼ਿਲ੍ਹਾ ਮੋਗਾ ਅਤੇ ਲਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੂਲੇਵਾਲ ਜਿਲ੍ਹਾ ਬਠਿੰਡਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਉਪਰੰਤ ਦੋਰਾਨੇ ਤਫਤੀਸ ਵਿਚ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਅਤੇ ਕੁਲਦੀਪ ਕੁਮਾਰ ਉਰਫ ਕੀਪਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਬਲੈਰੋ ਪਿੱਕਅੱਪ ਗੱਡੀ ਅਤੇ ਕਾਰ ਸਵਿਫਟ ਵਿਚੋ 2.5 ਕੁਇੰਟਲ (250 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਪਰ ਦੋ ਦੋਸ਼ੀ ਸੁਖਵੀਰ ਸਿੰਘ ਅਤੇ ਲਖਵੀਰ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਉਪਿੰਦਰਜੀਤ ਸਿੰਘ, ਸਿਪਾਹੀ ਕਰਮਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।



