Punjab

ਫੈਂਸੀ ਨੰਬਰਾਂ ਦੀ ਨਿਲਾਮੀ ਨੇ ਇਕ ਨਵਾਂ ਰਿਕਾਰਡ ਕੀਤਾ ਕਾਇਮ, 36 ਲੱਖ ‘ਚ ਵਿਕਿਆ 0001 ਨੰਬਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 24 ਅਗਸਤ: ਚੰਡੀਗੜ੍ਹ ਵਿਚ ਫੈਂਸੀ ਨੰਬਰਾਂ ਦੀ ਨਿਲਾਮੀ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਨੀਲਾਮੀ ਵਿਚ 0001 ਨੰਬਰ 36 ਲੱਖ 42 ਹਜ਼ਾਰ ਰੁਪਏ ਵਿਚ ਵਿਕਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ ਹੈ। ਪ੍ਰਸ਼ਾਸਨ ਨੇ 19 ਤੋਂ 22 ਅਗਸਤ ਤੱਕ ਕਰਵਾਈ ਗਈ ਈ-ਨਿਲਾਮੀ ਤੋਂ 4.08 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ। ਕੁੱਲ 577 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਹੋਈ, ਜਿਨ੍ਹਾਂ ਵਿੱਚੋਂ ਸੱਤ ਨੰਬਰ ਇਕ ਕਰੋੜ 28 ਲੱਖ ਰੁਪਏ ਵਿਚ ਵਿਕੇ। ਇਸ ਨਿਲਾਮੀ ਵਿਚ 0003 ਨੰਬਰ 17 ਲੱਖ 84 ਹਜ਼ਾਰ ਰੁਪਏ ਅਤੇ 0002 ਨੰਬਰ 13 ਲੱਖ 80 ਹਜ਼ਾਰ ਰੁਪਏ ਵਿਚ ਵਿਕੇ। ਚੰਡੀਗੜ੍ਹ ਦੇ ਨਿਵਾਸੀ ਆਪਣੇ ਵਾਹਨਾਂ ਲਈ ਫੈਂਸੀ ਨੰਬਰ ਖਰੀਦਣ ਵਿਚ ਰੁਚੀ ਰੱਖਦੇ ਹਨ, ਜੋ ਉਨ੍ਹਾਂ ਦੀ ਵੀਆਈਪੀ ਰੁਤਬੇ ਨੂੰ ਦਰਸਾਉਂਦੇ ਹਨ। ਆਰਐਲਏ ਅਧਿਕਾਰੀ ਪ੍ਰਧੁਮਨ ਸਿੰਘ ਨੇ ਦੱਸਿਆ ਕਿ ਇਸ ਨਿਲਾਮੀ ਤੋਂ ਪ੍ਰਾਪਤ ਮਾਲੀਏ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button