ਫਿਰੋਜ਼ਪੁਰ ਵਿਚ ਭਾਰੀ ਬਾਰਿਸ਼ ਹੋਣ ਕਰਕੇ ਡੇਂਗੂ ਲਾਰਵਾ ਦੀ ਪੈਦਾਵਾਰ ਵੱਡੇ ਪੱਧਰ ‘ਤੇ
ਡੇਂਗੂ ਲਾਰਵਾ ਨਸ਼ਟ ਕਰਨ ਲਈ ਸਿਹਤ ਵਿਭਾਗ ਵੱਲੋਂ ਡਰਾਈ ਡੇ ਦੇ ਸੰਬੰਧ ਵਿੱਚ ਵੱਖ-ਵੱਖ ਸਕੂਲਾਂ ਵਿੱਚ ਡੇਂਗੂ ਲਾਰਵੇ ਦੀ ਭਾਲ

ਬਾਲ ਕਿਸ਼ਨ
ਫਿਰੋਜ਼ਪੁਰ, 1 ਅਗਸਤ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿਚ ਵਿਆਪਕ ਮੁਹਿੰਮ ਸ਼ੁਰੂ ਕੀਤੀ। ਡਾ. ਸ਼ਵਿੰਦਰ ਪਾਲ ਕੌਰ ਦੇ ਹੁਕਮਾਂ ਮੁਤਾਬਿਕ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਮੁਹਿੰਮ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਅਤੇ ਸਪਰੇਅ ਕੀਤੀ ਗਈ। ਇਸ ਦੌਰਾਨ ਐਚ ਐਮ ਡੀ ਏ ਵੀ ਸਕੂਲ ਐਚ ਐਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਵਿੱਚ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ ਗਵਰਨਮੈਂਟ ਸਕੂਲ ਲੜਕਿਆਂ ਜਿਸ ਵਿੱਚ ਕਾਫੀ ਮਾਤਰਾ ਵਿਚ ਹੋਸਟਲ ਦੇ ਕੂਦਰਾਂ ਅਤੇ ਕਈ ਥਾਵਾਂ ਤੇ ਪਏ ਕਬਾੜ ਦੇ ਸਮਾਨ ਵਿੱਚੋਂ ਡੇਂਗੂ ਲਾਰਵਾ ਮਿਲਿਆ। ਸਿਹਤ ਵਿਭਾਗ ਦੇ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮੌਸਮੀ ਬਾਰਿਸ਼ ਕਾਰਨ ਡੇਂਗੂ ਲਾਰਵੇ ਦੀ ਪੈਦਾਵਾਰ ਵਿਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤੇਜ਼ ਕੀਤੀ ਗਈ ਹੈ। ਵੱਖ-ਵੱਖ ਥਾਵਾਂ ਤੋਂ ਮਿਲੇ ਲਾਰਵੇ ਦੇ ਮੱਦੇਨਜ਼ਰ, ਸਕੂਲਾਂ ਦੇ ਸਟਾਫ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਡੇਂਗੂ ਲਾਰਵੇ ਸਬੰਧੀ ਉਨ੍ਹਾਂ ਨਾਲ ਵਿਸਤਾਰ ਵਿੱਚ ਗੱਲਬਾਤ ਕੀਤੀ ਗਈ। ਨਰਿੰਦਰ ਸ਼ਰਮਾ ਨੇ ਸੁਝਾਅ ਦਿੱਤਾ ਕਿ ਗੌਰਮੈਂਟ ਲੜਕਿਆਂ ਦੇ ਸਕੂਲ ਦੇ ਹੋਸਟਲ ਵਿੱਚੋਂ ਕੂਲਰਾਂ ਅਤੇ ਕਬਾੜ ਦੇ ਸਮਾਨ ਦੇ ਵਿੱਚੋਂ ਜਮ੍ਹ ਪਾਣੀ ਨੂੰ ਹਟਾਇਆ ਜਾਵੇ ਅਤੇ ਲਾਰਵੇ ਦੀ ਪੈਦਾਵਾਰ ਰੋਕਣ ਲਈ ਮੈਨੇਜਮੈਂਟ ਇਸ ਬਾਰੇ ਖਾਸ ਧਿਆਨ ਦੇਣ। ਸਕੂਲਾਂ ਦੇ ਸਟਾਫ ਵੱਲੋਂ ਆਉਣ ਵਾਲੇ ਦਿਨਾਂ ਵਿਚ ਡੇਂਗੂ ਲਾਰਵੇ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕਰਨ ਦਾ ਵਾਅਦਾ ਕੀਤਾ। ਗੁਰਦੇਵ ਸਿੰਘ ਨੇ ਦੱਸਿਆ ਕਿ ਜੇਕਰ ਭਵਿੱਖ ਵਿੱਚ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਹੋਈ, ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦਾ ਚਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਕੂਲ ਦੇ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਣ ਲਈ ਸਕੂਲ ਦੀਆਂ ਛੱਤਾਂ, ਪੁਰਾਣੇ ਕਬਾੜ ਅਤੇ ਕੂਲਰਾਂ ਵਿਚ ਜਮ੍ਹਾ ਪਾਣੀ ਹਟਾਇਆ ਜਾਵੇ। ਜੇਕਰ ਕਿਸੇ ਨੂੰ ਡੇਂਗੂ ਬੁਖਾਰ ਹੋਣ ਦੇ ਲੱਛਣ ਦਿੱਸਦੇ ਹਨ ਉਹ ਆਪਣਾ ਇਲਾਜ ਅਤੇ ਆਪਣਾ ਟੈਸਟ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਨੇੜੇ ਦੇ ਸਿਹਤ ਕੇਂਦਰ ਵਿਚ ਬਿਲਕੁਲ ਫਰੀ ਕਰਵਾ ਸਕਦਾ ਹੈ। ਡੇਂਗੂ ਦਾ ਇਲਾਜ ਤੇ ਟੈਸਟ ਪੰਜਾਬ ਸਰਕਾਰ ਵੱਲੋਂ ਬਿਲਕੁਲ ਫਰੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਇਕ ਖਤਰਨਾਕ ਬਿਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਸ ਮੁਹਿੰਮ ਦੌਰਾਨ ਸਤਨਾਮ ਸਿੰਘ ਸਾਹਿਲ ਅਤੇ ਰਕੇਸ਼ ਕੁਮਾਰ ਸਮੇਤ ਹੋਰ ਸਿਹਤ ਵਿਭਾਗ ਦੇ ਕਰਮਚਾਰੀ ਵੀ ਮੌਜ਼ੂਦ ਸਨ।



