Punjab

ਫਿਰੋਜ਼ਪੁਰ ਪੁਲਿਸ ਦੀ ਤਸਕਰਾਂ ਖਿਲਾਫ ਵੱਡੀ ਕਾਰਵਾਈ

2 ਕਿਲੋ 379 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ, ਡਰੱਗ ਮਨੀ ਅਤੇ ਦੋ ਮੋਟਰਸਾਈਕਲਾਂ ਸਮੇਤ 13 ਵਿਅਕਤੀਆਂ ਨੂੰ ਗ੍ਰਿਫਤਾਰ

ਬਾਲ ਕਿਸ਼ਨ

ਫਿਰੋਜ਼ਪੁਰ, 6 ਜੁਲਾਈ : ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਜਿਸ ਦੇ ਚੱਲਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਗਸ਼ਤ ਅਤੇ ਚੈਕਿੰਗ ਦੌਰਾਨ 2 ਕਿਲੋ 379 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ, ਡਰੱਗ ਮਨੀ ਅਤੇ ਦੋ ਮੋਟਰਸਾਈਕਲਾਂ ਸਮੇਤ 13 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਐੱਸਆਈ ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਆਰਐੱਸਡੀ ਕਾਲਜ ਫਿਰੋਜ਼ਪੁਰ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਕਿਲਚੇ ਫਿਰੋਜ਼ਪੁਰ ਅਤੇ ਉਸ ਦਾ ਸਾਲਾ ਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੰਡੀ ਕਦੀਮ ਥਾਣਾ ਸਦਰ ਜਲਾਲਾਬਾਦ ਜੋ ਕਿ ਹੈਰੋਇਨ ਵੇਚਣ ਦੇ ਆਦੀ ਹਨ। ਪੁਲਿਸ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀਅਨ ਕੋਲੋਂ 1 ਗ੍ਰਾਮ ਹੈਰੋਇਨ, ਡਰੱਗ ਮਨੀ 35000 ਰੁਪਏ ਭਾਰਤੀ ਕਰੰਸੀ, ਇਕ ਟੁੱਟਿਆ ਹੋਇਆ ਐਪਲ ਫੋਨ ਸਮੇਤ ਸਿੰਮ, ਨੀਲੇ ਰੰਗ ਦੀ ਕਿੱਟ, ਇਕ ਮੋਟਰਸਾਈਕਲ ਹੀਰੋ ਡੀਲੈਕਸ ਬਰਾਮਦ ਕੀਤਾ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਿੱਲੀ ਗੇਟ, ਖਾਈ ਅੱਡਾ ਮੁਲਤਾਨੀ ਗੇਟ ਤੇ ਬਸਤੀ ਆਵਾ ਬਾਰਡਰ ਰੋਡ ਤੋਂ ਆਲੂ ਸਟੋਰ ਦੇ ਬੈਕ ਸਾਈਡ ਝਾੜੀਆਂ ਪਾਸ ਬਣੀ ਦਰਗਾਹ ਪਾਸ ਪੁੱਜੀ ਤਾਂ ਦਰਗਾਹ ਦੇ ਪਾਸ ਇਕ ਅੱਧਖੜ ਵਿਅਕਤੀ ਗੁਰਮੀਤ ਸਿੰਘ ਉਰਫ ਕੈਰੋ ਪੁੱਤਰ ਕਰਨੈਲ ਸਿੰਘ ਵਾਸੀ ਬੱਗੇ ਕੇ ਪਿੱਪਲ ਸ਼ੱਕੀ ਹਾਲਤ ਵਿਚ ਖੜਾ ਹੋਇਆ ਵਿਖਾਈ ਦਿੱਤਾ, ਜੋ ਨੂੰ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਐੱਸਆਈ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਨੋਰੰਗ ਕੇ ਸਿਆਲ ਫਿਰੋਜ਼ਪੁਰ ਨੂੰ ਪਿੰਡ ਕੋਠੀ ਰਾਏ ਸਾਹਿਬ ਦੇ ਸਾਹਮਣੇ ਜਾਂਦੇ ਕੱਚੇ ਰਸਤੇ ’ਤੇ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸੇ ਹੀ ਥਾਣੇ ਦੇ ਐੱਸਆਈ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਬਗੀਚਾ ਸਿੰਘ ਅਤੇ ਚਰਨਜੀਤ ਕੌਰ ਉਰਫ ਚੰਲੋ ਬਾਈ ਪਤਨੀ ਬਗੀਚਾ ਸਿੰਘ ਵਾਸੀਅਨ ਪਿੰਡ ਨਿਹਾਲੇ ਵਾਲਾ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 1 ਕਿਲੋ 815 ਗ੍ਰਾਮ ਹੈਰੋਇਨ, 2 ਮੋਬਾਇਲ ਫੋਨ ਅਤੇ 1 ਮੋਟਰਸਾਈਕਲ ਨੰਬਰ ਪੀਬੀ 05 ਏਕਓ 9169 ਬਰਾਮਦ ਕੀਤਾ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਐੱਸਆਈ ਤਰਸੇਮ ਸ਼ਰਮਾ ਨੇ ਦੱਸਿਆ ਕਿ ਇਕ ਪੱਤਰ ਨੰਬਰ ਓਪੀਐੱਸ ਐੱਫਆਈਆਰ/ ਐੱਫ ਸੀਓਵਾਈ/99 ਬਟਾਲੀਅਨ ਬੀਐੱਸਐੱਫ/2025 ਆਫਿਸ ਆਫ ਦੀ ਕਮਾਂਡਰ ‘‘ਐੱਫ’’ ਸੀਓਵਾਈ 99 ਬਟਾਲੀਅਨ ਬੀਐੱਸਐੱਫ ਬੀਓਪੀ ਕੱਸੋਕੇ ਫਿਰੋਜ਼ਪੁਰ (ਪੀਬੀ) ਮਿਤੀ 5 ਜੁਲਾਈ 2025 ਨੂੰ ਕਾਰਵਾਈ ਕਰਨ ਲਈ ਮੌਸੂਲ ਥਾਣਾ ਹੋਇਆ ਕਿ ਅੱਜ ਪਿੰਡ ਕਿਲਚੇ ਬੰਨ ਦੇ ਲਾਗੇ ਗੈਸ ਏਜੰਸੀ ਪਾਸ ਡਰੋਨ ਐਕਟੀਵਿਟੀ ਹੋਣ ਕਾਰਨ ਬੀਐੱਸਐੱਫ ਦੇ ਕਰਮਚਾਰੀਆਂ ਵੱਲੋਂ ਇਕ ਪੈਕੇਟ ਬਰਾਮਦ ਕੀਤਾ ਗਿਆ। ਜਿਸ ਵਿਚੋਂ 475 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ ਬਰਾਮਦ ਹੋਈ। ਥਾਣਾ ਆਰਿਫ ਕੇ ਪੁਲਿਸ ਦੇ ਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਸ਼ੱਕ ਦੀ ਬਿਨਾਅ ’ਤੇ ਗੁਰਜੰਟ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮਮਦੋਟ ਪੁਲਿਸ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਬੂਟੇ ਸਿੰਘ ਵਾਸੀ ਗਾਮੇ ਵਾਲਾ ਅਤੇ ਹੀਰਾ ਪੁੱਤਰ ਪੱਪੂ ਵਾਸੀ ਮਹਿਲ ਸਿੰਘ ਵਾਲਾ ਨੂੰ ਕਾਬੂ ਕੀਤਾ ਗਿਆ ਤੇ ਇਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਘੱਲਖੁਰਦ ਪੁਲਿਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਲਈ ਰਵਾਨਾ ਸੀ ਤਾਂ ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲੋਹਾਮ ਮੁੱਦਕੀ ਹੈਰੋਇਨ ਵੇਚਣ ਦਾ ਆਦੀ ਹੈ, ਤੇ ਅੱਜ ਵੀ ਹੈਰੋਇਨ ਵੇਚਣ ਲਈ ਗਾਹਕਾਂ ਦਾ ਇੰਤਜਾਰ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਿਆਰੇਆਣਾ ਹੈਰੋਇਨ ਵੇਚਣ ਦੀ ਆਦੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮਹਿਲਾ ਨੂੰ ਕਾਬੂ ਕਰਕੇ ਉਸ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਕੁੱਲਗੜ੍ਹੀ ਪੁਲਿਸ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਦੋਸ਼ੀ ਪ੍ਰਦੀਪ ਉਰਫ ਦੀਪੂ ਪੁੱਤਰ ਕਰਨੈਲ ਸਿੰਘ ਅਤੇ ਸਾਜਨ ਉਰਫ ਚੀਨਾ ਪੁੱਤਰ ਰਵਿੰਦਰ ਕੁਮਾਰ ਉਰਫ ਰਾਜਿੰਦਰ ਕੁਮਾਰ ਵਾਸੀਅਨ ਟੀਬੀ ਹਸਪਤਾਲ, ਬਗਦਾਦੀ ਗੇਟ ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।

Related Articles

Leave a Reply

Your email address will not be published. Required fields are marked *

Back to top button