ਫਾਜ਼ਿਲਕਾ ‘ਚ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਇਕ ਗੈਂਗਸਟਰ ਨੂੰ ਤਿੰਨ ਬੰਦੂਕਾਂ ਤੇ 45 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

ਫਾਜ਼ਿਲਕਾ, 3 ਫਰਵਰੀ- ਕਾਊਂਟਰ ਇੰਟੈਲੀਜੈਂਸ ਟੀਮ ਨੇ ਹਰਦੀਪ ਸਿੰਘ ਦੀਪਾ ਨੂੰ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਦਾ ਰਹਿਣ ਵਾਲਾ ਦੋਸ਼ੀ ਦੀਪਾ ਜੋ ਕਿ ਪਾਕਿਸਤਾਨ ਤਸਕਰਾਂ ਦੇ ਸੰਪਰਕ ਵਿੱਚ ਸੀ ।ਉਹ ਇਸ ਖੇਤਰ ਵਿੱਚ ਨਸ਼ਾ ਵੇਚਦਾ ਸੀ। ਪੁਲਿਸ ਨੇ ਉਸ ਕੋਲੋ ਤਿੰਨ ਆਧੁਨਿਕ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੂੰ ਇਨਪੁਟ ਮਿਲੀ ਸੀ ਕਿ ਦੀਪਾ ਦੀ ਇਸ ਇਲਾਕੇ ਅੰਦਰ ਮੂਵਮੈਂਟ ਹੋਈ ਹੈ ।ਗੁਪਤ ਜਾਣਕਾਰੀ ਦੇ ਅਧਾਰ ‘ਤੇ ਗੈਂਗਸਟਰ ਹਰਦੀਪ ਸਿੰਘ ਉਰਫ ਦੀਪਾ ਨੂੰ ਘੱਲ ਖੁਰਦ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਸਟੇਟ ਸਪੈਸ਼ਲ ਸੈੱਲ ਫਾਜ਼ਿਲਕਾ ਵਿਖੇ 5 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈ।ਉਸ ਕੋਲੋ ਪੁੱਛਗਿੱਛ ਦੌਰਾਨ ਐਸਐਸਓਸੀ ਪੁਲਿਸ ਨੇ 3 ਪਿਸਤੌਲ ਤੇ 45 ਗ੍ਰਾਮ ਹੈਰੋਇਨ ਅਤੇ 173 ਰੌਂਦ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਅਪਰਾਧਿਕ ਗਤੀਵਿਧੀਆਂ ਲਈ ਹਥਿਆਰਾਂ ਨੂੰ ਸਰਹੱਦ ਪਾਰੋਂ ਮੰਗਵਾਉਂਦਾ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਅਜੇ ਜਾਰੀ ਹੈ।



