
ਤਰਨਤਾਰਨ, 17 ਅਗਸਤ : ਦੋ ਵਿਅਕਤੀਆਂ ਉੱਪਰ ਫਾਇਰਿੰਗ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪੁਲਿਸ ਨੇ ਅਗਿਆਤ ਵਿਅਕਤੀ ਵੱਲੋਂ ਦਿੱਤੀ ਗਈ ਸੂਚਨਾ ਦੇ ਅਧਾਰ ’ਤੇ ਅਮਲ ’ਚ ਲਿਆਂਦੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਜਾਂਚ ਅਧਿਕਾਰੀ ਏਐੱਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸਮਾਜ ਚਿੰਤਕ ਨੇ ਖੁਫੀਆ ਤੌਰ ’ਤੇ ਜਾਣਕਾਰੀ ਦਿੱਤੀ ਕਿ ਸਿਕੰਦਰ ਸਿੰਘ ਵਾਸੀ ਰਸੂਲਪੁਰ, ਗੁਰਸਾਹਿਬ ਸਿੰਘ ਤੇ ਅਭੀਜੋਤ ਸਿੰਘ ਵਾਸੀ ਤੁੜ ਨੇ ਰਨਬੀਰ ਸਿੰਘ ਪੁੱਤਕਰ ਮਨਜੀਤ ਸਿੰਘ ਵਾਸੀ ਦਿਆਲਪੁਰ ਜੋ ਹੁਣ ਤਰਨਤਾਰਨ ਰਹਿੰਦਾ ਹੈ ਤੇ ਰਣਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਾਠ ਰੋਡ ਤਰਨਤਾਰਨ ਉੱਪਰ 12 ਬੋਰ ਦੇ ਦੋ ਫਾਇਰ ਕੀਤੇ। ਜੋ ਰਮਨਬੀਰ ਸਿੰਘ ਪੁੱਤਰ ਮਨਜੀਤ ਸਿੰਗ ਦੇ ਸਿਰ ਕੋਲੋਂ ਲੰਘ ਗਏ ਤੇ ਉਨ੍ਹਾਂ ਭੱਜ ਕੇ ਆਪਣੀ ਜਾਣ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ’ਤੇ ਸਿਕੰਦਰ ਸਿੰਘ, ਗੁਰਸਾਹਿਬ ਸਿੰਘ ਤੇ ਅਭੀਜੋਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।



