
ਨਵੀਂ ਦਿੱਲੀ, 18 ਫਰਵਰੀ- ਭਾਰਤੀ ਫ਼ੌਜ ਨੇ ਟਵੀਟ ਕਰ ਕਿਹਾ ਕਿ ਜਨਰਲ ਉਪੇਂਦਰ ਦਿਵੇਦੀ, ਸੀ.ਓ.ਏ.ਐਸ. ਅਤੇ ਭਾਰਤੀ ਫੌਜ ਦੇ ਸਾਰੇ ਰੈਂਕ ਬਹਾਦਰ ਸੂਬੇਦਾਰ ਸੰਤੋਸ਼ ਕੁਮਾਰ ਅਤੇ ਨਾਇਬ ਸੂਬੇਦਾਰ ਸੁਨੀਲ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਲੱਦਾਖ, ਜੰਮੂ-ਕਸ਼ਮੀਰ ਵਿਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ। ਭਾਰਤੀ ਫੌਜ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਉਨ੍ਹਾਂ ਨਾਲ ਦ੍ਰਿੜਤਾ ਨਾਲ ਖੜ੍ਹੀ ਹੈ।



